ਨਮਾਜ਼ ਅਦਾ ਕਰ ਰਹੇ ਲੋਕਾਂ 'ਤੇ ਹੋਈ ਪੱਥਰਬਾਜ਼ੀ: 5 ਨਮਾਜ਼ੀ ਜ਼ਖ਼ਮੀ, ਇਲਾਕੇ 'ਚ ਭਾਰੀ ਤਣਾਅ
ਸਥਾਨਕ ਟਿੱਬਾ ਰੋਡ ਇਲਾਕੇ ’ਚ ਨਮਾਜ਼ ਪੜ੍ਹ ਰਹੇ ਨਮਾਜ਼ੀਆਂ ਉੱਪਰ ਸ਼ਰਾਰਤੀ ਨੌਜਵਾਨਾਂ ਨੇ ਪੱਥਰਬਾਜੀ ਕੀਤੀ। ਇਸ ਘਟਨਾ ’ਚ ਨਮਾਜ਼ ਪੜ੍ਹ ਰਹੇ 5 ਨਮਾਜ਼ੀ ਫੱਟੜ ਹੋ ਗਏ ਤੇ ਇਹ ਧਾਰਮਿਕ ਰਸਮ ਅਦਾ ਕਰ ਰਹੇ ਨਵਾਜ਼ੀਆਂ ਵਿੱਚ ਭੱਜ ਦੌੜ ਮੱਚ ਗਈ। ਸ਼ਾਂਤੀ ਪੂਰਵਕ ਢੰਗ ਨਾਲ ਨਮਾਜ਼ ਪੜ ਰਹੇ ਨਮਾਜ਼ੀਆਂ ਉੱਪਰ ਹਮਲੇ ਦੀ ਘਟਨਾ ਮਗਰੋਂ ਗੁੱਸੇ ਵਿੱਚ ਆਏ ਨਮਾਜ਼ੀਆਂ ਨੇ ਵੀ ਹਮਲਾਵਰਾਂ ਉੱਪਰ ਜਵਾਬੀ ਪੱਥਰਬਾਜੀ ਕੀਤੀ। ਇਲਾਕੇ ਵਿੱਚ ਅਜਿਹੇ ਤਣਾਅ ਦੀ ਖਬਰ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮੌਕੇ ਤੇ ਜਾ ਕੇ ਪੜਤਾਲ ਸ਼ੁਰੂ ਕੀਤੀ ਅਤੇ ਵਿਸ਼ੇਸ਼ ਭਾਈਚਾਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਜਾਂਚ ਕਰਦੇ ਹੋਏ ਆਸ ਪਾਸ ਲੱਗੇ ਸੀਸੀਟ
Publish Date: Sun, 15 Mar 2026 10:14 AM (IST)
Updated Date: Sun, 15 Mar 2026 10:17 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸਥਾਨਕ ਟਿੱਬਾ ਰੋਡ ਇਲਾਕੇ ’ਚ ਨਮਾਜ਼ ਪੜ੍ਹ ਰਹੇ ਨਮਾਜ਼ੀਆਂ ਉੱਪਰ ਸ਼ਰਾਰਤੀ ਨੌਜਵਾਨਾਂ ਨੇ ਪੱਥਰਬਾਜੀ ਕੀਤੀ। ਇਸ ਘਟਨਾ ’ਚ ਨਮਾਜ਼ ਪੜ੍ਹ ਰਹੇ 5 ਨਮਾਜ਼ੀ ਫੱਟੜ ਹੋ ਗਏ ਤੇ ਇਹ ਧਾਰਮਿਕ ਰਸਮ ਅਦਾ ਕਰ ਰਹੇ ਨਵਾਜ਼ੀਆਂ ਵਿੱਚ ਭੱਜ ਦੌੜ ਮੱਚ ਗਈ। ਸ਼ਾਂਤੀ ਪੂਰਵਕ ਢੰਗ ਨਾਲ ਨਮਾਜ਼ ਪੜ ਰਹੇ ਨਮਾਜ਼ੀਆਂ ਉੱਪਰ ਹਮਲੇ ਦੀ ਘਟਨਾ ਮਗਰੋਂ ਗੁੱਸੇ ਵਿੱਚ ਆਏ ਨਮਾਜ਼ੀਆਂ ਨੇ ਵੀ ਹਮਲਾਵਰਾਂ ਉੱਪਰ ਜਵਾਬੀ ਪੱਥਰਬਾਜੀ ਕੀਤੀ। ਇਲਾਕੇ ਵਿੱਚ ਅਜਿਹੇ ਤਣਾਅ ਦੀ ਖਬਰ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮੌਕੇ ਤੇ ਜਾ ਕੇ ਪੜਤਾਲ ਸ਼ੁਰੂ ਕੀਤੀ ਅਤੇ ਵਿਸ਼ੇਸ਼ ਭਾਈਚਾਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਜਾਂਚ ਕਰਦੇ ਹੋਏ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈਣ ਮਗਰੋਂ ਹਮਲਾਵਰਾਂ ਦੀ ਸ਼ਨਾਖਤ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।
ਉਕਤ ਘਟਨਾ ਵਿੱਚ ਫੱਟੜ ਹੋਏ ਨਮਾਜ਼ੀ ਹੈਦਰ ਅਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੁੰਮੇ ਦੀ ਨਮਾਜ਼ ਪੜ੍ਹਨ ਲਈ ਕਰੀਬ 70-80 ਲੋਕ ਇਕੱਠੇ ਹੋ ਕੇ ਨਮਾਜ਼ ਅਤਾ ਕਰ ਰਹੇ ਸਨ, ਇਸ ਦੌਰਾਨ ਮੋਟਰਸਾਈਕਲ ’ਤੇ ਆਏ ਅਣਪਛਾਤੇ ਨੌਜਵਾਨਾਂ ਨੇ ਨਮਾਜ਼ੀਆਂ ਉੱਪਰ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਮਾਜ਼ ਪੜ ਰਹੇ ਨਮਾਜ਼ੀਆਂ ਉੱਪਰ ਪੱਥਰ ਬਰਸਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਕਰੀਬ 5 ਨਮਾਜ਼ੀ ਫੱਟੜ ਹੋ ਗਏ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਉਹ ਸ਼ਾਂਤੀ ਪੂਰਨ ਢੰਗ ਨਾਲ ਆਪਣੀਆਂ ਧਾਰਮਿਕ ਰਸਮਾਂ ਅਤਾ ਕਰ ਰਹੇ ਸਨ, ਪਰ ਭਾਈਚਾਰਾ ਖਰਾਬ ਕਰਨ ਦੀ ਨੀਅਤ ਨਾਲ ਮੌਕੇ ਤੇ ਆਏ ਅਣਪਛਾਤੇ ਵਿਅਕਤੀਆਂ ਨੇ ਬਿਨ੍ਹਾਂ ਕਿਸੇ ਗੱਲਬਾਤ ਅਤੇ ਦੁਸ਼ਮਣੀ ਦੇ ਇੱਟਾਂ ਪੱਥਰ ਮਾਰ ਕੇ ਧਾਰਮਿਕ ਸਮਾਗਮ ਦੌਰਾਨ ਅਫਰਾ ਤਫਰੀ ਫੈਲਾਉਣ ਦੀ ਕੋਸ਼ਿਸ਼ ਕੀਤੀ।
ਥਾਣਾ ਟਿੱਬਾ ਦੇ ਮੁੱਖ ਅਫਸਰ ਬਲਵੀਰ ਸਿੰਘ ਮੁਤਾਬਕ ਉਕਤ ਘਟਨਾ ’ਚ ਫੱਟੜ ਹੋਈ ਪੀੜਤ ਧਿਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ’ਚ ਹਨ। ਉਨ੍ਹਾਂ ਦੱਸਿਆ ਕਿ ਪੱਥਰਬਾਜ਼ੀ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅੱਜ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।