ਸਾਹਨੇਵਾਲ ਟੈਂਪੂ ਯੂਨੀਅਨ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਸਾਹਨੇਵਾਲ ਟੈਂਪੂ ਯੂਨੀਅਨ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ
Publish Date: Fri, 20 Mar 2026 07:42 PM (IST)
Updated Date: Fri, 20 Mar 2026 07:46 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਆਪ੍ਰੇਟਰ ਵੈੱਲਫੇਅਰ ਸੁਸਾਇਟੀ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਭਾਈ ਮਨਦੀਪ ਸਿੰਘ (ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਵਾਲੇ) ਵੱਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਧਾਰਮਿਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜੱਥੇਦਾਰ ਬਾਬਾ ਮੇਜਰ ਸਿੰਘ ਕਾਰਸੇਵਾ ਸ੍ਰੀ ਹਜ਼ੂਰ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਮੁੰਡੀਆਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ, ਖਾਸ ਕਰ ਕੇ ਮਿਹਨਤਕਸ਼ ਡਰਾਈਵਰਾਂ ਅਤੇ ਆਪ੍ਰੇਟਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਯੂਨੀਅਨ ਵੱਲੋਂ ਕੀਤੇ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਇਲਾਕੇ ਦੇ ਵਿਕਾਸ ਤੇ ਟਰਾਂਸਪੋਰਟ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਮਨਧੀਰ ਸਿੰਘ ਧੀਰਾ ਅਤੇ ਰਾਵਿੰਦਰ ਸਿੰਘ ਬੱਬੂ ਵੱਲੋਂ ਆਪਣੇ ਸਾਥੀਆਂ ਸਮੇਤ ਕੈਬਨਿਟ ਮੰਤਰੀ ਮੁੰਡੀਆਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਵੱਲੋਂ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕਰ ਕੇ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਟਰੇਡ ਵਿੰਗ ਜ਼ਿਲ੍ਹਾ ਵਾਈਸ ਚੇਅਰਮੈਨ ਰਾਜਦੀਪ ਭਾਟੀਆ, ਪ੍ਰਧਾਨ ਬਲਜੀਤ ਸਿੰਘ ਹਰਾ, ਇਕਬਾਲ ਜੰਡਿਆਲੀ ਪੀਏ ਕੈਬਨਿਟ ਮੰਤਰੀ ਮੁੰਡੀਆਂ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਹਨੇਵਲ, ਕਿਸਾਨ ਵਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਲਾਲੀ ਹਰਾ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਭੋਲਾ, ਬਲਾਕ ਪ੍ਰਧਾਨ ਕੁਲਦੀਪ ਐਰੀ, ਕੌਂਸਲਰ ਪਤੀ ਸਤਵਿੰਦਰ ਸਿੰਘ ਹੈਪੀ, ਦਲਜੀਤ ਸਿੰਘ ਬੱਗਾ, ਸਰਪੰਚ ਸੋਨੀ ਪਵਾ, ਪੁਸ਼ਪਿੰਦਰ ਸਿੰਘ ਟੋਨੀ ਪਵਾ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ, ਪ੍ਰਧਾਨ ਗੁਰਦੀਪ ਸਿੰਘ ਕੌਲ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਓਮ ਪ੍ਰਕਾਸ਼ ਗੋਇਲ, ਬੇਅੰਤ ਸਿੰਘ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਤੇਜਿੰਦਰ ਸਿੰਘ ਮਿੱਠੂ, ਬਲਵੰਤ ਸਿੰਘ ਨੰਦਪੁਰ, ਦੇਵ ਧਰੌੜ, ਵਿਨੋਦ ਲਾਲੀ, ਕੈਸ਼ੀਅਰ ਗੁਰਮੀਤ ਸਿੰਘ ਪੱਪੂ ਤਲਵਾੜਾ, ਕੈਸ਼ੀਅਰ ਕੁਲਜੀਤ ਸਿੰਘ ਰਾਏ, ਕੈਸ਼ੀਅਰ ਸਰਬਜੀਤ ਪਵਾ, ਸ਼ਨੀ ਸਾਹਨੀ, ਨਿਰਭੈ ਸਿੰਘ ਖਾਕਟ, ਸਾਬਕਾ ਸਰਪੰਚ ਰਾਮ ਮੂਰਤੀ, ਰਣਜੀਤ ਸਿੰਘ ਪਾਂਗਲੀ, ਰਿੰਪੀ ਪਾਂਗਲੀ, ਗੁਰਦੀਪ ਸਿੰਘ ਦੀਪਾ, ਸਨੀ ਕੋਹਾੜਾ, ਸਾਬਕਾ ਪ੍ਰਧਾਨ ਦੀਪਾ, ਰਣਜੀਤ ਸਿੰਘ, ਗੁਰਮੀਤ ਪਵਾ, ਗੁਰਜੰਟ ਸਿੰਘ ਕਨੇਚ, ਕਰਮਜੀਤ ਸਿੰਘ, ਜਗਦੀਪ ਸਿੰਘ, ਮੁਕੇਸ਼ ਕੁਮਾਰ ਬੰਟੀ, ਦੇਵ ਧਰੋੜ, ਲਾਲੀ ਪਵਾ ਆਦਿ ਹਾਜ਼ਰ ਸਨ।