- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਦੇ ਐਕਸੀਅਨ ਦਫਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਦੇ ਐਕਸੀਅਨ ਦਫ਼ਤਰ ਵਿਖੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ, ਉਪਰੰਤ ਗੁਰਬਾਣੀ ਕੀਰਤਨ ਹੋਇਆ। ਜਗਰਾਓਂ ਪਾਵਰਕਾਮ ਦੇ ਅਫਸਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਸਮੂਹ ਬਿਜਲੀ ਮੁਲਾਜ਼ਮਾਂ, ਅਧਿਕਾਰੀਆਂ ਤੇ ਪੈਨਸ਼ਨਰਜ਼ ਐਸੋਸ਼ੀਏਸ਼ਨ ਵੱਲੋਂ ਹਰ ਸਾਲ ਗੁਰੂ ਸਾਹਿਬ ਜੀ ਦੇ ਸਤਿਕਾਰ ਵਿੱਚ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਮੂਹ ਬਿਜਲੀ ਮੁਲਾਜ਼ਮ ਬਿਜਲੀ ਦੇ ਖਤਰੇ ਤੋਂ ਕੇਵਲ ਦੋ ਇੰਚ ਦੀ ਦੂਰੀ ਤੇ ਰਹਿਕੇ ਜ਼ੋਖਮ ਭਰੇ ਕਾਰਜ ਕਰਦੇ ਹਨ ਅਤੇ ਉਸ ਵੇਲੇ ਕੇਵਲ ਵਾਹਿਗੁਰੂ ਜੀ ਦਾ ਹੀ ਓਟ ਆਸਰਾ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਹਲਕਾ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ ਸਹੂਲਤ ਦੇਣ ਲਈ ਅਤੇ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਲਈ ਜਗਰਾਓਂ ਹਲਕੇ ’ਚ ਲੱਗਭੱਗ ਬਿਜਲੀ ਦੇ ਹੀ ਸੌ ਕਰੋੜ ਰੁਪਏ ਦੇ ਕਾਰਜ ਮੁਕੰਮਲ ਕਰਵਾਏ ਗਏ ਹਨ। ਇਸ ਮੌਕੇ ਕੇਂਦਰੀ ਜ਼ੋਨ ਲੁਧਿਆਣਾ ਦੇ ਮੁੱਖ ਇੰਜੀਨੀਅਰ ਇੰਜ. ਜਗਦੇਵ ਸਿੰਘ ਹਾਂਸ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਐਕਸੀਅਨ ਇੰਜ. ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਵੱਲੋਂ ਸਮੂਹ ਸੰਗਤਾਂ ਦਾ ਸਤਿਕਾਰ ਕਰਦਿਆਂ ਧੰਨਵਾਦ ਕੀਤਾ ਗਿਆ ਤੇ ਸਟੇਜ਼ ਦਾ ਸੰਚਾਲਨ ਪਰਮਜੀਤ ਸਿੰਘ ਚੀਮਾਂ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਡਿਪਟੀ ਚੀਫ਼ ਸਬਅਰਬਨ ਹਲਕਾ ਲੁਧਿਆਣਾ ਇੰਜ:ਜਸਵਿੰਦਰ ਸਿੰਘ, ਐਸ.ਈ.ਹੈਡ ਕੁਆਰਟਰ ਇੰਜ:ਜਸਪ੍ਰੀਤ ਸਿੰਘ ਸਰਾਂ, ਐਸ.ਈ.ਫਿਰੋਜ਼ਪੁਰ ਇੰਜ:ਧਰਮਪਾਲ, ਸਾਬਕਾ ਵਿਧਾਇਕ ਐਸ.ਆਰ.ਕਲੇਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਰਿੰਦਰਜੀਤ ਸਿੰਘ ਚਾਹਲ, ਐਕਸੀਅਨ ਮਨਿੰਦਰ ਕੁਮਾਰ ਲਲਤੋਂ, ਐਕਸੀਅਨ ਕੁਲਵੰਤ ਸਿੰਘ ਰਾਏਕੋਟ, ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਦੀਦਾਰ ਸਿੰਘ ਮਲਕ, ਕੌਂਸਲਰ ਸਤੀਸ਼ ਕੁਮਾਰ ਪੱਪੂ, ਸਾਜਨ ਮਲਹੋਤਰਾ, ਕੁਲਵੰਤ ਸਿੰਘ ਪੋਨਾਂ, ਲਾਡੀ ਤੂਰ ਪੰਚ, ਜਗਰੂਪ ਸਿੰਘ ਟਾਰਜਨ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਨਿਰਭੈ ਸਿੰਘ ਅਲੀਗੜ੍ਹਂ, ਹਰਚਰਨ ਸਿੰਘ ਤੂਰ, ਐਡਵੋਕੇਟ ਕਰਮ ਸਿੰਘ, ਸੁਖਮਿੰਦਰ ਸਿੰਘ ਵਜਾਨੀਆਂ, ਜੁਗਿੰਦਰ ਕੁਮਾਰ ਚੀਮਨਾ, ਜਗਰੂਪ ਸਿੰਘ ਰੂਪਾ, ਪ੍ਰਧਾਨ ਮਨਜੀਤ ਸਿੰਘ, ਅਵਤਾਰ ਸਿੰਘ ਕਲੇਰ, ਹਰਵਿੰਦਰ ਸਿੰਘ ਸਵੱਦੀ, ਰਕੇਸ਼ ਕੁਮਾਰ ਕੱਕੜ, ਇੰਜ:ਗੁਰਵਿੰਦਰ ਸਿੰਘ ਸਿੱਧਵਾਂ ਬੇਟ, ਇੰਜ:ਗੁਰਪ੍ਰੀਤ ਸਿੰਘ ਕੰਗ, ਇੰਜ: ਗੁਰਪ੍ਰੀਤ ਸਿੰਘ ਮੱਲੀ, ਇੰਜ:ਹਰਮਨਦੀਪ ਸਿੰਘ, ਅਜਮੇਰ ਸਿੰਘ ਕਲੇਰ, ਚਰਨਜੀਤ ਸਿੰਘ ਸੋਹਲ, ਪ੍ਰਧਾਨ ਜਸਪਾਲ ਸਿੰਘ ਸਿੱਧਵਾਂ ਬੇਟ, ਰਾਜਵਿੰਦਰ ਸਿੰਘ ਲਵਲੀ, ਮੁਨੀਸ਼ ਕੁਮਾਰ, ਭੁਪਿੰਦਰਪਾਲ ਸਿੰਘ ਬਰਾੜ, ਧਰਮਪਾਲ ਛੱਜਾਵਾਲ, ਮਨਦੀਪ ਸਿੰਘ, ਜਗਦੀਪ ਸਿੰਘ ਲੱਖਾ, ਦਲਜੀਤ ਸਿੰਘ ਜੇਈ, ਮਨਪ੍ਰੀਤ ਸਿੰਘ ਜੇਈ, ਜਗਜੀਵਨ ਸਿੰਘ ਜੇਈ, ਬਲਜੀਤ ਸਿੰਘ ਭੱਟੀ, ਸੁਖਵਿੰਦਰ ਸਿੰਘ ਕਾਕਾ ਜੇਈ, ਗੁਰਿੰਦਰ ਸਿੰਘ ਡਾਂਗੀਆਂ, ਪਵਨ ਕੁੁਮਾਰ ਜੇਈ, ਬੂਟਾ ਸਿੰਘ ਮਲਕ, ਪ੍ਰਧਾਨ ਸੰਜੇ ਕੁਮਾਰ ਬੱਬਾ, ਨਛੱਤਰ ਸਿੰਘ ਚਚਰਾੜੀ, ਜਗਤਾਰ ਸਿੰਘ ਮਲਕ, ਕੁਲਦੀਪ ਸਿੰਘ ਮਲਕ, ਮਨਜੀਤ ਸਿੰਘ ਸਵੱਦੀ, ਬਲਜੀਤ ਸਿੰਘ ਜੇਈ, ਪ੍ਰਧਾਨ ਬਲਦੇਵ ਸਿੰਘ, ਮੇਹਰ ਸਿੰਘ ਮਲਕ, ਹਰਚੰਦ ਸਿੰਘ, ਰਾਜੀਵ ਕੁਮਾਰ, ਬਲਵੰਤ ਸਿੰਘ ਲੋਹਟ, ਸੁਖਦੇਵ ਗਰਗ, ਰਮਿੰਦਰਜੀਤ ਸਿੰਘ, ਕੁਲਦੀਪ ਸਿੰਘ ਰਾਮਗੜ੍ਹ ਆਦਿ ਵੀ ਹਾਜ਼ਰ ਸਨ।