ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਅੱਜ ਹੋਣਗੇ ਅਰੰਭ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਅੱਜ ਹੋਣਗੇ ਅਰੰਭ
Publish Date: Thu, 05 Mar 2026 06:35 PM (IST)
Updated Date: Fri, 06 Mar 2026 04:09 AM (IST)

- ਸੰਤ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਫੋਟੋ ਨੰਬਰ-12 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਿੰਡ ਕਡਿਆਣਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ 8 ਮਾਰਚ ਨੂੰ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਦਲਿਤ ਜਾਗ੍ਰਤੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਕਡਿਆਣਾ ਵੱਲੋਂ ਸਮੂਹ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਮਾਗਮ ਸਬੰਧੀ ਵਿਚਾਰ-ਵਟਾਂਦਰੇ ਕੀਤੇ ਗਏ ਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਉਪਰੰਤ ਪ੍ਰਧਾਨ ਸਰਬਜੀਤ ਸਿੰਘ ਕਡਿਆਣਾ ਨੇ ਦੱਸਿਆ ਕਿ 6 ਮਾਰਚ ਨੂੰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 8 ਮਾਰਚ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭੋਗ ਪੈਣ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੋੜੇ (ਪ੍ਰਧਾਨ ਆਲ ਇੰਡੀਆ ਸੰਤ ਸਮਾਗਮ), ਬਾਬਾ ਸਤਵਿੰਦਰਜੀਤ ਸਿੰਘ ਹੀਰਾ, ਬਾਬਾ ਗੁਰਵਿੰਦਰ ਸਿੰਘ, ਭਾਈ ਜਗਮਿੰਦਰ ਸਿੰਘ (ਜੰਡਿਆਲੀ ਵਾਲੇ) ਤੇ ਭਾਈ ਸਤਨਾਮ ਸਿੰਘ (ਨਕੋਦਰ ਵਾਲੇ), ਸੰਤ ਪ੍ਰੀਤ ਰਵੀਦਾਸੀਆ ਵੱਲੋਂ ਕੀਰਤਨ ਰਾਹੀਂ ਗੁਰਬਾਣੀ ਦਾ ਉਚਾਰਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸੰਤ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਅਮਰਜੀਤ ਸਿੰਘ ਰਾਏ, ਗੁਰਮੇਲ ਸਿੰਘ ਮੰਗਲੀ,ਦਰਸ਼ਨ ਸਿੰਘ ਬੋੜੇ, ਸਤਨਾਮ ਸਿੰਘ ਬੋੜੇ, ਸ਼ਿੰਦਰ ਸਿੰਘ ਸਲੇਮਪੁਰ, ਬਿੱਲੂ ਸਲੇਮਪੁਰ,ਸੀਤਾ ਰਾਮ ਫਤਿਹਗੜ੍ਹ, ਰਾਮ ਕਿਸ਼ਨ ਕਡਿਆਣਾ, ਗੁਰਦੀਪ ਸਿੰਘ ਮੀਊਵਾਲ, ਸੀਤਾ ਰਾਮ ਮੀਊਵਾਲ, ਰਾਣਾ ਰਾਮ ਕਡਿਆਣਾ, ਜਿੰਦਰਪਾਲ ਸਿੰਘ, ਗੁਰਮੇਲ ਸਿੰਘ, ਕਿਸ਼ਨ ਲਾਲ ਮੀਊਵਾਲ, ਰਜਿੰਦਰ ਕੁਮਾਰ, ਗੁਰਦੇਵ ਲਾਲ ਦੇਵੀ, ਲਖਵੀਰ ਸਿੰਘ ਕਡਿਆਣਾ, ਗੁਰਦੀਪ ਸਿੰਘ, ਪ੍ਰੀਤਮ ਸਿੰਘ,ਅਜੈ ਸਿੰਘ, ਰਸ਼ਪਾਲ ਸਿੰਘ, ਜਰਨੈਲ ਸਿੰਘ, ਰੂਪ ਲਾਲ, ਬਿੱਕਰ ਸਿੰਘ, ਹਰਮੇਸ਼ ਲਾਲ ਆਦਿ ਹਾਜ਼ਰ ਸਨ।