ਸੋਮਨਾਥ ਜਯੋਤਿਰਲਿੰਗ ਦੇ ਅਧਿਆਤਮਿਕ ਦਰਸ਼ਨ 27 ਨੂੰ
ਸੋਮਨਾਥ ਜਯੋਤਿਰਲਿੰਗ ਦੇ ਅਧਿਆਤਮਿਕ ਦਰਸ਼ਨ 27 ਫਰਵਰੀ ਨੂੰ ਖੰਨਾ ’ਚ ਹੋਣਗੇ
Publish Date: Tue, 24 Feb 2026 08:19 PM (IST)
Updated Date: Wed, 25 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਅੱਜ ਸ਼ਹਿਰ ਦੇ ਸਾਰੇ ਧਾਰਮਿਕ ਅਤੇ ਸਨਾਤਨਿਕ ਸੰਗਠਨਾਂ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਪਰਮਹੰਸ ਸੰਤ ਆਸ਼ਰਮ ਅਮਲੋਹ ਰੋਡ, ਖੰਨਾ ਵਿਖੇ ਸਵਾਮੀ ਸ੍ਰੀ ਸਚਿਦਾਨੰਦ ਮਹਾਰਾਜ ਦੀ ਅਗਵਾਈ ਹੇਠ ਹੋਈ। ਸਵਾਮੀ ਸਚਿਦਾਨੰਦ ਮਹਾਰਾਜ ਨੇ ਦੱਸਿਆ ਕਿ ਆਰਟ ਆਫ਼ ਲਿਵਿੰਗ ਪਰਿਵਾਰ ਖੰਨਾ ਦੇ ਸਹਿਯੋਗ ਨਾਲ, ਸੋਮਨਾਥ ਜਯੋਤਿਰਲਿੰਗ ਨੂੰ ਸਾਰੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ 27 ਫਰਵਰੀ, ਸ਼ੁੱਕਰਵਾਰ ਨੂੰ ਖੰਨਾ ਲਿਆਂਦਾ ਜਾਵੇਗਾ। ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸੋਮਨਾਥ ਜਯੋਤਿਰਲਿੰਗ, ਜੋ ਕਿ 1000 ਸਾਲਾਂ ਬਾਅਦ ਪ੍ਰਗਟ ਹੋਇਆ ਹੈ, ਦੇ ਬ੍ਰਹਮ ਦਰਸ਼ਨ ਅਤੇ ਰੁਦਰ ਪੂਜਾ ਕੀਤੀ ਜਾਵੇਗੀ। ਸਵਾਮੀ ਸਚਿਦਾਨੰਦ ਮਹਾਰਾਜ ਅਤੇ ਵੇਦ ਪੰਡਿਤ ਬੰਗਲੌਰ ਆਸ਼ਰਮ ਤੋਂ ਆਉਣਗੇ। ਪੂਜਾ ਸ਼ਾਮ 5:30 ਵਜੇ ਤੋਂ 7:30 ਵਜੇ ਤੱਕ ਆਸ਼ਰਮ ਵਿੱਚ ਕੀਤੀ ਜਾਵੇਗੀ। ਪੂਜਾ ਕਰਨ ਦੇ ਚਾਹਵਾਨ ਸਵਾਮੀ ਸਚਿਦਾਨੰਦ ਮਹਾਰਾਜ ਤੇ ਆਰਟ ਆਫ ਲਿਵਿੰਗ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਨ। ਮੈਂਬਰ ਆਪਣੇ ਨਾਂ ਦਰਜ ਕਰਵਾ ਸਕਦੇ ਹਨ ਤੇ 27 ਫਰਵਰੀ ਨੂੰ ਪੂਜਾ ਤੋਂ ਬਾਅਦ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਭੋਜਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਮੀਟਿੰਗ ’ਚ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਨਾਤਨਿਕ ਸੰਸਥਾਵਾਂ ਦੇ ਮੁਖੀ ਹਾਜ਼ਰ ਸਨ।