ਜੀਐੱਸ ਫਾਊਂਡੇਸ਼ਨ ਕਾਲਜ ਆਫ ਲਾਅ ’ਚ ਕਾਨੂੰਨੀ ਵਿਸ਼ਿਆਂ ’ਤੇ ਭਾਸ਼ਣ ਮੁਕਾਬਲਾ ਕਰਵਾਇਆ
ਜੀਐਸ ਫਾਊਂਡੇਸ਼ਨ ਕਾਲਜ ਆਫ ਲਾਅ ਵਿੱਚ ਕਾਨੂੰਨੀ ਵਿਸ਼ਿਆਂ ’ਤੇ ਭਾਸ਼ਣ ਮੁਕਾਬਲਾ ਕਰਵਾਇਆ
Publish Date: Wed, 01 Apr 2026 07:20 PM (IST)
Updated Date: Thu, 02 Apr 2026 04:11 AM (IST)

- ਮੁਕਾਬਲੇ ਦੌਰਾਨ ਜੈਨਸ ਬੰਬਾ ਪਹਿਲਾ ਸਥਾਨ ’ਤੇ ਰਹੀ ਫ਼ੋਟੋ ਨੰਬਰ-17 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਐੱਲਐੱਲਬੀ ਤੇ ਬੀਏ ਐੱਲਐੱਲਬੀ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਜੀਐੱਸ ਫਾਊਂਡੇਸ਼ਨ ਕਾਲਜ ਆਫ ਲਾਅ ਵੱਲੋਂ ਅੰਤਰ ਕਾਲਜ ਸਪੀਚ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਵਕਾਲਤ ਤੇ ਜਨਤਕ ਭਾਸ਼ਣ ਦੀਆਂ ਕੌਸ਼ਲਤਾਵਾਂ ਨੂੰ ਨਿਖਾਰਨਾ ਸੀ। ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜੋਤ ਸਿੰਘ ਹਰਿਕੇ ਹਾਜ਼ਰ ਹੋਏ, ਜਿਨ੍ਹਾਂ ਕਾਨੂੰਨੀ ਪੇਸ਼ੇ ਨਾਲ ਸਬੰਧਤ ਆਪਣੇ ਤਜਰਬੇ ਤੇ ਪ੍ਰਯੋਗਿਕ ਜਾਣਕਾਰੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਇਹ ਮੁਕਾਬਲਾ ਆਨਰੇਰੀ ਡਾਇਰੈਕਟਰ ਐਡਵੋਕੇਟ ਸ਼ਰਵਨ ਸਹਿਗਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਸਮਾਗਮ ਦੀਆਂ ਮੁੱਖ ਪ੍ਰਬੰਧਕ ਮਿਸ ਪਾਰੁਲ ਜੈਨ ਅਤੇ ਮਿਸ ਦਿਵਿਆ ਝਾਅ ਸਨ। ਮੁਕਾਬਲੇ ਦੀ ਜੱਜਮੈਂਟ ਐਡਵੋਕੇਟ ਹਰਕਮਲ ਸਿੰਘ, ਐਡਵੋਕੇਟ ਹਨੀਸ਼ ਗੁਪਤਾ ਅਤੇ ਐਡਵੋਕੇਟ ਰਾਹੁਲ ਕੌਸ਼ਲ ਵੱਲੋਂ ਕੀਤੀ ਗਈ। ਭਾਗੀਦਾਰਾਂ ਨੂੰ ਸਮੱਗਰੀ, ਭਾਸ਼ਣ ਦੇ ਢੰਗ ਤੇ ਆਤਮ ਵਿਸ਼ਵਾਸ ਦੇ ਆਧਾਰ ’ਤੇ ਅੰਕ ਦਿੱਤੇ ਗਏ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ “ਕਾਨੂੰਨ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ”, “ਅਭਿਵਿਆਕਤੀ ਦੀ ਆਜ਼ਾਦੀ ਅਤੇ ਹੇਟ ਸਪੀਚ”, “ਕਾਲੇਜੀਅਮ ਸਿਸਟਮ” ਅਤੇ “ਯੂਨੀਫਾਰਮ ਸਿਵਲ ਕੋਡ” ਵਰਗੇ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਮੁਕਾਬਲੇ ’ਚ ਜੈਨਸ ਬੰਬਾ ਨੇ ਪਹਿਲਾ, ਪ੍ਰਨੀਕ ਕੌਰ ਨੇ ਪਹਿਲਾ ਰਨਰਅੱਪ, ਖੁਸ਼ਬੂ ਜੈਨ ਤੇ ਹਰਮਨ ਹੁੰਜਣ ਨੇ ਦੂਜਾ ਰਨਰਅੱਪ ਦਾ ਖਿਤਾਬ ਜਿੱਤਿਆ। ਸਮਾਗਮ ਦੇ ਅੰਤ ’ਚ ਆਨਰੇਰੀ ਡਾਇਰੈਕਟਰ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਤੇ ਮੁੱਖ ਮਹਿਮਾਨ ਤੇ ਜੱਜਾਂ ਨੂੰ ਸਨਮਾਨਿਤ ਕੀਤਾ ਗਿਆ।