-ਗਣਤੰਤਰ ਦਿਵਸ ਦੀ ਸਾਡੇ ਦਿਲਾਂ ’ਚ ਵਿਸ਼ੇਸ਼ ਥਾਂ : ਕੁਲਾਰ
ਫਿਕੋ ਦੇ 77ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਸੋਂਧ ਨੇ ਤਿਰੰਗਾ ਝੰਡਾ ਲਹਿਰਾਇਆ
Publish Date: Tue, 27 Jan 2026 07:14 PM (IST)
Updated Date: Wed, 28 Jan 2026 04:11 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਐਮਐਸਐਮਈ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਐਮਐਸਐਮਈ ਦਫਤਰ ਲੁਧਿਆਣਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਹਰਜੀਤ ਸਿੰਘ ਸੋਂਧ ਚੇਅਰਮੈਨ ਸੁਰਿੰਦਰਾ ਸਾਈਕਲਜ਼ ਪ੍ਰਾਈਵੇਟ ਲਿਮਟਿਡ (ਮੁੱਖ ਮਹਿਮਾਨ), ਵਿਨੈ ਕੁਮਾਰ ਦੂਆ ਚੇਅਰਮੈਨ ਜੈਮਿਨੀ ਇੰਡਸਟਰੀਅਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਅਤੇ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਐੱਮਐੱਸਐੱਮਈ ਵਿਕਾਸ ਕੇਂਦਰ ਲੁਧਿਆਣਾ (ਵਿਸ਼ੇਸ਼ ਮਹਿਮਾਨ) ਨੇ 26 ਜਨਵਰੀ 2026 ਨੂੰ ਰਾਸ਼ਟਰੀ ਝੰਡਾ ਲਹਿਰਾਇਆ। ਸਮਾਰੋਹ ਦੌਰਾਨ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਐੱਮਐੱਸਐੱਮਈ ਡੀਐੱਫਓ ਲੁਧਿਆਣਾ ਮੁੱਖ ਬੁਲਾਰੇ ਸਨ। ਉਨ੍ਹਾਂ ਨੇ ਉਦਯੋਗ ਦੇ ਲਾਭ ਲਈ ਐੱਮਐੱਸਐੱਮਈ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਬੋਲਦਿਆਂ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਗਣਤੰਤਰ ਦਿਵਸ ਸਾਡੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ, ਕਿਉਂਕਿ ਅਸੀਂ ਉਸ ਦਿਨ ਦੀ ਯਾਦ ਮਨਾਉਂਦੇ ਹਾਂ ਜਦੋਂ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ। ਇਹ ਸਾਡੇ ਲੋਕਤੰਤਰੀ ਮੁੱਲਾਂ ਦੇ ਸਾਰ ਅਤੇ ਸਾਡੇ ਵਿਭਿੰਨ ਰਾਸ਼ਟਰ ਦੀ ਅਮੀਰ ਟੈਪੇਸਟ੍ਰੀ ਦਾ ਪ੍ਰਤੀਕ ਹੈ। ਇਸ ਮੌਕੇ ਕੇਕੇ ਸੇਠ, ਗੁਰਵਿੰਦਰ ਸਿੰਘ ਸਚਦੇਵਾ, ਕੌਂਸਲਰ ਸੋਹਨ ਸਿੰਘ ਗੋਗਾ, ਗੁਰਮੁੱਖ ਸਿੰਘ ਰੁਪਾਲ, ਬਲਵੀਰ ਸਿੰਘ ਮੁਣਕੂ, ਸਤਨਾਮ ਸਿੰਘ ਮੱਕੜ, ਬੇਅੰਤ ਪਾਲ ਸਿੰਘ, ਬਰਿੰਦਰ ਸਿੰਘ ਜੌਲੀ, ਰਜੀਵ ਜੈਨ, ਅਵਤਾਰ ਸਿੰਘ ਭੋਗਲ, ਅਸ਼ਪਰੀਤ ਸਿੰਘ ਸਾਹਨੀ, ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ, ਭੁਪਿੰਦਰ ਸਿੰਘ ਏਸ਼ੀਅਨ ਕਰੇਨ, ਹਰਪਾਲ ਸਿੰਘ ਭੰਬਰ, ਰਮੇਸ਼ ਕੱਕੜ, ਸਤਿੰਦਰਜੀਤ ਸਿੰਘ ਔਟਮ ਆਦਿ ਹਾਜ਼ਰ ਸਨ।