ਹੋਲੇ-ਮਹੱਲੇ ਸਬੰਧੀ ਕਰਵਾਏ ਸਮਾਗਮਾਂ ਦੌਰਾਨ ਸੋਖੀ ਨੇ ਜੇਤੂਆਂ ਨੂੰ ਇਨਾਮ ਵੰਡੇ
ਹੋਲੇ ਮਹੱਲੇ ਦੇ ਨਾਲ ਸਬੰਧਤ ਕਰਵਾਏ ਗਏ ਸਮਾਗਮਾਂ ’ਚ ਸੋਖੀ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ
Publish Date: Thu, 05 Mar 2026 06:26 PM (IST)
Updated Date: Fri, 06 Mar 2026 04:09 AM (IST)

ਫ਼ੋਟੋ ਨੰਬਰ-15 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਸਮੇਤ ਸ਼ਹਿਰ ਭਰ ’ਚ ਹੋਲੇ-ਮਹੱਲੇ ਨਾਲ ਸਬੰਧਤ ਕਰਵਾਏ ਵੱਖ-ਵੱਖ ਸਮਾਗਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੱਤਕਾ, ਰੱਸਾ-ਕਸ਼ੀ ਸਮੇਤ ਕਈ ਤਰ੍ਹਾਂ ਦੇ ਖੇਡ ਮੁਕਾਬਲਿਆਂ ਸਮੇਤ ਗੁਰਬਾਣੀ ਗਾਇਨ, ਵੀਰ ਰਸ ਕਵਿਤਾਵਾਂ ਦੇ ਵੱਡੇ ਪ੍ਰੋਗਰਾਮ ਉਲੀਕੇ ਗਏ। ਜਿਸ ’ਚ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਸਟੇਟ ਦੁਗਰੀ ਕਮੇਟੀ ਪ੍ਰਧਾਨ ਰਵਿੰਦਰ ਸਿੰਘ ਸੰਧੂ, ਕਿਰਪਾਲ ਸਿੰਘ ਕਾਲੜਾ, ਮਨੋਹਰ ਸਿੰਘ ਮੱਕੜ, ਦਲੀਪ ਸਿੰਘ ਖੁਰਾਣਾ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਸੰਗਤ ਦੇ ਦਰਸ਼ਨ ਕੀਤੇ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਫੇਜ਼-1 ਦੁੱਗਰੀ ਵਿਖੇ ਆਪਣੇ ਸਾਥੀਆਂ ਬੀਬੀ ਸੁਖਵਿੰਦਰ ਕੌਰ ਸੁੱਖੀ, ਪ੍ਰੀਤ ਸਿੰਘ, ਸਰਕਲ ਜਥੇਦਾਰ ਪ੍ਰਵੀਨ ਭਾਰਤੀ, ਸ਼ਮਸ਼ੇਰ ਸਿੰਘ ਗਰੇਵਾਲ, ਯੂਥ ਆਗੂ ਜਤਿੰਦਰ ਸਿੰਘ ਖਾਲਸਾ, ਅਪਜਿੰਦਰ ਸਿੰਘ ਗੋਲਡੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਮਾਡਲ ਟਾਊਨ ਸਰਕਾਰੀ ਸਕੂਲ ਦੀ ਵੱਡੀ ਗਰਾਊਂਡ ’ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਸਰਦਾਰ ਸੁਰਜੀਤ ਸਿੰਘ ਲੋਹੀਆ ਤੇ ਉਨ੍ਹਾਂ ਦੇ ਸਾਥੀਆਂ ਨੇ ਰੱਸਾਕਸ਼ੀ ਦੇ ਜੌਹਰ ਵਿਖਾਏ। ਹਰ ਸਾਲ ਵਾਂਗ ਸੈਕਟਰ-32 ਜਮਾਲਪੁਰ ਵਿਖੇ ਅਕਾਲ ਖਾਲਸਾ ਸੇਵਾ ਸੋਸਾਇਟੀ ਵੱਲੋਂ ਹੋਲੇ-ਮਹੱਲੇ ਦੇ ਸਬੰਧ ’ਚ ਰੱਖੇ ਗਏ ਵਿਸ਼ਾਲ ਪ੍ਰੋਗਰਾਮ ’ਚ ਸਰਬਜੀਤ ਸਿੰਘ ਚੰਦੀ, ਕੁਲਵੰਤ ਸਿੰਘ ਜੀਐੱਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ ਹੋਲੇ-ਮਹੱਲੇ ਦੇ ਇਨ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਇਸ ਦੌਰਾਨ ਜੇਤੂਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।