ਖੇਤੀਬਾੜੀ ਸਭਾ ਸ਼ੇਰਪੁਰ ਦੇ ਸੋਹਣ ਲਾਲ ਸ਼ੇਰਪੁਰੀ ਪ੍ਰਧਾਨ ਨਿਯੁਕਤ
ਖੇਤੀਬਾੜੀ ਸਭਾ ਸ਼ੇਰਪੁਰ ਦੇ ਸੋਹਣ ਲਾਲ ਸ਼ੇਰਪੁਰੀ ਪ੍ਰਧਾਨ ਚੁਣੇ ਗਏ
Publish Date: Mon, 02 Feb 2026 07:07 PM (IST)
Updated Date: Tue, 03 Feb 2026 04:11 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸ਼ੇਰਪੁਰ ਬੇਟ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਅਹੁਦੇਦਾਰਾਂ ਦੀ ਚੋਣ ਨਿਰੀਖਕ ਇੰਸਪੈਕਟਰ ਵਿਜੈ ਸਿੰਘ ਦੀ ਨਿਗਰਾਨੀ ਹੇਠ ਸਰਬ ਸੰਮਤੀ ਨਾਲ ਹੋਈ ਜਿਸ ਵਿਚ ਚੁਣੇ ਗਏ ਸਮੂਹ ਡਾਇਰੈਕਟਰਾਂ ਵਲੋਂ ਸੋਹਣ ਲਾਲ ਸ਼ੇਰਪੁਰੀ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਨੂੰ ਮੀਤ ਪ੍ਰਧਾਨ ਤੇ ਜੋਗਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। ਪ੍ਰਧਾਨ ਚੁਣੇ ਜਾਣ ਉਪਰੰਤ ਸੋਹਣ ਲਾਲ ਸ਼ੇਰਪੁਰੀ ਨੇ ਕਿਹਾ ਕਿ ਸ਼ੇਰਪੁਰ ਬੇਟ ਦੀ ਇਹ ਖੇਤੀਬਾੜੀ ਸਭਾ ਇਲਾਕੇ ਦੀ ਸਭ ਤੋਂ ਵੱਡੀ ਸਭਾ ਹੈ, ਜਿਸ ਨਾਲ 12 ਪਿੰਡਾਂ ਦੇ ਸੈਂਕੜੇ ਕਿਸਾਨ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਬ ਸੰਮਤੀ ਨਾਲ 11 ਡਾਇਰੈਕਟਰਾਂ ਦੀ ਚੋਣ ਹੋਈ ਸੀ ਤੇ ਅੱਜ ਸਾਰੇ ਅਹੁਦੇਦਾਰ ਵੀ ਚੁਣ ਲਏ ਗਏ। ਸੋਹਣ ਲਾਲ ਸ਼ੇਰਪੁਰੀ ਨੇ ਕਿਹਾ ਕਿ ਚੁਣੀ ਗਈ ਸਮੂਹ ਕਮੇਟੀ ਕਿਸਾਨਾਂ ਦੇ ਹਿੱਤਾਂ ਅਤੇ ਸਰਕਾਰ ਦੀਆਂ ਯੋਜਨਾਵਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਇਸ ਮੌਕੇ ਜੁਗਰਾਜ ਸਿੰਘ, ਜਗੀਰ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੌਰ, ਜਸਪਾਲ ਸਿੰਘ, ਗੁਰਨਾਮ ਸਿੰਘ, ਸੁਨੀਤਾ ਰਾਣੀ, ਭੁਪਿੰਦਰ ਸਿੰਘ (ਸਾਰੇ ਕਮੇਟੀ ਮੈਂਬਰ), ਸਕੱਤਰ ਗੁਰਜੰਟ ਸਿੰਘ, ਮੋਹਣ ਲਾਲ ਸ਼ਤਾਬਗੜ੍ਹ, ਤਾਰਾ ਸਿੰਘ ਗੜ੍ਹੀ ਸੈਣੀਆਂ, ਭਿੰਦਰਪਾਲ ਸਿੰਘ ਫੌਜੀ, ਜੋਗਿੰਦਰ ਸਿੰਘ, ਸੁਰਿੰਦਰਪਾਲ ਨੰਬਰਦਾਰ, ਪੰਚ ਰਾਜਵੀਰ ਸਿੰਘ ਖੁਰਾਣਾ, ਚੰਦਨ, ਫੌਜੀ ਗੁਰਮੀਤ ਸਿੰਘ, ਸਤਪਾਲ ਸਿੰਘ ਵੀ ਮੌਜੂਦ ਸਨ।