ਮੋਚਪੁਰਾ ਬਾਜ਼ਾਰ ’ਚ ਖੜ੍ਹਾ ਛੋਟਾ ਹਾਥੀ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ
ਮੋਚਪੁਰਾ ਬਾਜ਼ਾਰ ਵਿੱਚ ਖੜ੍ਹਾ ਛੋਟਾ ਹਾਥੀ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ
Publish Date: Tue, 20 Jan 2026 10:38 PM (IST)
Updated Date: Wed, 21 Jan 2026 04:21 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਗੋਕੁਲ ਰੋਡ ਇਲਾਕੇ ਦੇ ਮੋਚਪੁਰਾ ਮਾਰਕੀਟ ’ਚ ਸੜਕ ਤੇ ਖੜ੍ਹਾ ਇਕ ਛੋਟਾ ਹਾਥੀ ਚੋਰੀ ਹੋ ਗਿਆ। ਚੋਰੀ ਦਾ ਪਤਾ ਅਗਲੀ ਸਵੇਰ ਗੱਡੀ ਦੇ ਡਰਾਈਵਰ ਦੇ ਪਹੁੰਚਣ ਤੇ ਲੱਗਾ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਇਸ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਪਹਿਲਾਂ ਛੋਟੇ ਹਾਥੀ ਕੋਲ ਆਉਦਾ ਹੈ ਤੇ ਫਿਰ ਕੁਝ ਸਕਿੰਟਾਂ ’ਚ ਹੀ ਉਸ ਨੂੰ ਸਟਾਰਟ ਕਰਕੇ ਲੈ ਜਾਂਦਾ ਹੈ। ਸ਼ਿਕਾਇਤ ਦੇ ਆਧਾਰ ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਨਤਾ ਨਗਰ ਵਾਸੀ ਅਜੀਤ ਕੁਮਾਰ ਨੇ ਦੱਸਿਆ ਕਿ ਉਸ ਦਾ ਚਿੱਟਾ ਟਾਟਾ ਇੰਟਰਾ ਛੋਟਾ ਹਾਥੀ, ਜਿਸ ਨੂੰ ਉਸ ਦੇ ਡਰਾਈਵਰ ਆਸ਼ੂ ਕੁਮਾਰ ਚਲਾ ਰਿਹਾ ਸੀ, ਨੇ ਗੋਕੁਲ ਰੋਡ ਤੇ ਲਾਇਲਪੁਰ ਸਵੀਟਸ ਨੇੜੇ ਆਮ ਵਾਂਗ ਖੜ੍ਹਾ ਕੀਤਾ ਸੀ। ਰਾਤ ਨੂੰ ਇੱਕ ਚੋਰ ਆਇਆ ਅਤੇ ਛੋਟੇ ਹਾਥੀ ਦਾ ਤਾਲਾ ਤੋੜ ਕੇ ਉਸ ਨੂੰ ਚੋਰੀ ਕਰਕੇ ਲੈ ਗਿਆ। 17 ਜਨਵਰੀ ਨੂੰ ਡਰਾਈਵਰ ਨੇ ਕੋਈ ਸਮਾਨ ਛੱਡਣਾ ਸੀ ਜਿਸ ਲਈ ਉਹ ਛੋਟਾ ਹਾਥੀ ਲੈਣ ਗਿਆ ਤਾਂ ਉਸ ਨੂੰ ਸਾਰੀ ਵਾਰਦਾਤ ਦਾ ਪਤਾ ਲੱਗਾ। ਏਐਸਆਈ ਸੋਮਨਾਥ ਦੇ ਅਨੁਸਾਰ ਚੋਰ ਸੀਸੀਟੀਵੀ ਫੁਟੇਜ ਵਿੱਚ ਛੋਟਾ ਹਾਥੀ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ, ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।