ਸਿੰਮਕ ਨੇ ਇੱਕ ਦਰਜਨ ਪਿੰਡਾਂ ਦੇ ਲੋਕਾਂ ਨਾਲ ਕੀਤੀ ਮਿਲਣੀ
ਸਿੰਮਕ ਨੇ ਇੱਕ ਦਰਜਨ ਪਿੰਡਾਂ ਦੇ ਲੋਕਾਂ ਨਾਲ ਕੀਤੀ ਮਿਲਣੀ
Publish Date: Sat, 21 Mar 2026 10:27 PM (IST)
Updated Date: Sun, 22 Mar 2026 04:17 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕੀਤੀਆਂ ਗਈਆਂ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਮਿਲਣੀ ਮੀਟਿੰਗਾਂ ਤਹਿਤ ਵਿਧਾਨ ਸਭਾ ਹਲਕਾ ਗਿੱਲ ’ਚ ਵੀ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਆਪਣੇ ਸਾਥੀਆਂ ਨਾਲ ਹਲਕੇ ਦੇ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨਾਲ ਮਿਲਣੀ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸੁਨੇਹਾ ਦਿੱਤਾ। ਇੰਚਾਰਜ ਸਿੰਮਕ ਵੱਲੋਂ ਲਾਢੋਵਾਲ, ਦੋਲੋਂ ਖੁਰਦ, ਦੋਲੋਂ ਕਲਾਂ, ਸਲੇਮਪੁਰ, ਗੌਂਸਪੁਰ, ਜੜਤੌਲੀ, ਮਹਿਮਾ ਸਿੰਘ ਵਾਲਾ, ਸਹਿਜਾਦਾਂ ਤੇ ਗੜ੍ਹਾ ਆਦਿ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰ ਕੇ ਪਾਰਟੀ ਦੀ ਪੰਜਾਬ ਪ੍ਰਤੀ ਸੋਚ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਕਾਲੀ ਆਗੂਆਂ ਨੇ ਪਿੰਡਾਂ ਦੇ ਵਸਨੀਕਾਂ ਨਾਲ ਮਿਲ ਕੇ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਸਾਂਝੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਇੰਚਾਰਜ ਸਿੰਮਕ ਨੇ ਕਿਹਾ ਕਿ ਲੋਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਪ੍ਰਤੀ ਪਿਆਰ, ਸਤਿਕਾਰ ਤੇ ਸਹਿਯੋਗ ਦੀ ਭਾਵਨਾ ਜਤਾਈ ਜਾ ਰਹੀ ਹੈ। ਇਸ ਮੌਕੇ ਮੀਟਿੰਗਾਂ ਵਿੱਚ ਸਰਕਲ ਪ੍ਰਧਾਨ ਹਰਦੀਪ ਸਿੰਘ ਮਨਸੂਰਾਂ ਨੇ ਵੀ ਵਿਚਾਰ ਰੱਖੇ। ਇਸ ਮੌਕੇ ਗੁਰਮੀਤ ਸਿੰਘ, ਦਲਜੀਤ ਸਿੰਘ ਪੰਚ, ਇੰਦਰਜੀਤ ਸਿੰਘ ਪ੍ਰਧਾਨ ਓਬੀਸੀ ਵਿੰਗ, ਦਰਸ਼ਨ ਸਿੰਘ ਮਾਸਟਰ, ਸਰਪੰਚ ਲਛਮਣ ਸਿੰਘ, ਰਘਬੀਰ ਸਿੰਘ ਨੰਬਰਦਾਰ, ਐਨ ਆਰ ਆਈ ਅਮਨਜੋਤ ਸਿੰਘ, ਸੋਹਨ ਸਿੰਘ, ਹਰਭਜਨ ਸਿੰਘ, ਸਰਪੰਚ ਕਾਕਾ ਗਰੇਵਾਲ, ਜਗਦੇਵ ਸਿੰਘ ਆਦਿ ਮੋਹਤਬਰ ਮੌਜੂਦ ਸਨ।