ਬਾਜਵਾ ਦੀ ਆਮਦ ’ਤੇ ਟਿਕਟ ਦੇ ਦਾਅਵੇਦਾਰ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ
ਬਾਜਵਾ ਦੀ ਆਮਦ ’ਤੇ ਟਿਕਟ ਦੇ ਦਾਅਵੇਦਾਰ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ
Publish Date: Wed, 21 Jan 2026 06:38 PM (IST)
Updated Date: Thu, 22 Jan 2026 04:07 AM (IST)

-15 ਸਾਲਾਂ ਤੋਂ ਕਾਂਗਰਸ ਦੀ ਹਾਰ ਦੇ ਕਾਰਨ ਕੀਤੇ ਜਗ ਜਾਹਰ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਮੌਕੇ ਜਗਰਾਓਂ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਾਬਕਾ ਪ੍ਰਧਾਨ ਰਾਜੇਸ਼ਇੰਦਰ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਚਰਚਾ ਵਿਚ ਰਿਹਾ। ਉਨ੍ਹਾਂ ਵੱਲੋਂ ਆਪਣੇ ਘਰ ਰੱਖੇ ਗਏ ਸਮਾਗਮ ਵਿਚ ਸ਼ਹਿਰ ਦੇ ਪ੍ਰਮੁੱਖ ਕਾਂਗਰਸੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪੁੱਜੇ ਲੋਕਾਂ ਦਾ ਇਕੱਠ ਦੇਖ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬਾਗੋਬਾਗ ਹੋਏ। ਇਸ ਸਮਾਗਮ ’ਚ ਸਾਬਕਾ ਪ੍ਰਧਾਨ ਸਿੱਧੂ ਨੇ ਪਿਛਲੇ 15 ਸਾਲਾਂ ਤੋਂ ਜਗਰਾਓਂ ਵਿਚ ਕਾਂਗਰਸ ਦੀ ਹਾਰ ਦੇ ਕਾਰਨਾਂ ਨੂੰ ਵੀ ਖੁੱਲ੍ਹ ਕੇ ਅੱਗੇ ਰੱਖਿਆ ਗਿਆ। ਉਨ੍ਹਾਂ ਮੰਚ ਤੋਂ ਬੋਲਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਟਿਕਟਾਂ ਦੀ ਵੰਡ ਸਮੇਂ ਜਗਰਾਓਂ ਦੇ ਲੋਕਲ ਆਗੂਆਂ ਨੂੰ ਅਣਦੇਖਿਆ ਕਰਕੇ ਪੈਰਾਸ਼ੂਟ ਰਾਹੀਂ ਬਾਹਰੀ ਉਮੀਦਵਾਰਾਂ ਨੂੰ ਭੇਜਿਆ ਗਿਅ। ਜਿਸ ਕਰਕੇ ਕਾਂਗਰਸ ਹਾਰਦੀ ਰਹੀ, ਜਦਕਿ ਹਕੀਕਤ ਵਿਚ ਜੇ ਭਵਿੱਖ ’ਤੇ ਝਾਤ ਮਾਰੀ ਜਾਵੇ ਤਾਂ ਜਗਰਾਓਂ ਕਾਂਗਰਸ ਦਾ ਗੜ੍ਹ ਰਿਹਾ ਹੈ। ਇਥੇ ਕਾਂਗਰਸ ਦੇ ਹਾਰਨ ਦਾ ਮਤਲਬ ਹੀ ਨਹੀਂ ਬਣਦਾ। ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਟਿਕਟਾਂ ਦੀ ਵੰਡ ਵਿਚ ਪੂਰੀ ਤਰ੍ਹਾਂ ਨਿਰਪੱਖ ਰਹੇਗੀ। ਉਨ੍ਹਾਂ ਕਿਹਾ ਕਿ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਟਿਕਟ ਦੀ ਮੰਗ ਕਰਨ ਦਾ ਹਰ ਕਾਂਗਰਸੀ ਨੂੰ ਹੱਕ ਹੈ ਪਰ ਜਿਸ ਨੂੰ ਵੀ ਟਿਕਟ ਮਿਲੇ ਜਾਵੇ ਉਸ ਤੋਂ ਬਾਅਦ ਬਾਕੀ ਦਾਅਵੇਦਾਰ ਉਮੀਦਵਾਰ ਦੇ ਨਾਲ ਡੱਟ ਕੇ ਚੋਣ ਜਿੱਤਣ ਲਈ ਦਿਨ ਰਾਤ ਇੱਕ ਕਰਨ। ਉਨ੍ਹਾਂ ਮੰਨਿਆ ਕਿ ਟਿਕਟਾਂ ਦੀ ਵੰਡ ਮੌਕੇ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ। ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਸ਼ੋਤਮ ਲਾਲ ਖਲੀਫਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਹੈਪੀ ਰਾਏ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਰਵਿੰਦਰ ਨੀਟਾ ਸਭਰਵਾਲ, ਸਾਬਕਾ ਪ੍ਰਧਾਨ ਗੋਪਾਲ ਸ਼ਰਮਾ, ਨੌਨਿਹਾਲ ਸਨੀ ਕੱਕੜ ਆਦਿ ਹਾਜ਼ਰ ਸਨ।