ਮਹਾਨਗਰ ’ਚ ਸਿਲੰਡਰਾਂ ਦੀ ਆਈ ਕਮੀ, ਲੋਕਾਂ ਦੇ ਸੁੱਕੇ ਸਾਹ
ਮਹਾਨਗਰ ਵਿੱਚ ਸਲੰਡਰਾਂ ਦੀ ਆਈ ਕਮੀ, ਲੋਕਾਂ ਦੇ ਸੁੱਕੇ ਸ਼ਾਹ
Publish Date: Thu, 12 Mar 2026 06:01 PM (IST)
Updated Date: Thu, 12 Mar 2026 06:03 PM (IST)
ਲੁਧਿਆਣਾ : ਈਰਾਨ, ਇਜਰਾਇਲ, ਅਮਰੀਕਾ ਦੇ ਯੁੱਧ ਦਾ ਅਸਰ ਹੁਣ ਪੰਜਾਬ ਦੇ ਉਦਯੋਗਿਕ ਰਾਜਧਾਨੀ ਲੁਧਿਆਣਾ ’ਚ ਸਾਫ ਦਿਖਾਈ ਦੇਣ ਲੱਗਾ ਹੈ। ਸ਼ੇਰਪੁਰ ’ਚ ਗੈਸ ਸਿਲੰਡਰ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਲੋਕਾਂ ਨੇ ਕਿਹਾ ਕਿ ਸਾਨੂੰ ਗੈਸ ਡਿਲੀਵਰੀ ਦੇ ਮੈਸੇਜ ਆ ਚੁੱਕੇ ਹਨ ਪਰ ਅਜੇ ਤੱਕ ਸਾਨੂੰ ਗੈਸ ਸਿਲੰਡਰ ਨਹੀਂ ਮਿਲਿਆ। ਕਈ ਪਰਵਾਸੀ ਮਜ਼ਦੂਰਾਂ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਆਪਣੀ ਡਿਊਟੀ ਤੋਂ ਛੁੱਟੀ ਕਰਕੇ ਕਈ ਦਿਨਾਂ ਦੇ ਸਿਲੰਡਰ ਲੈਣ ਲਈ ਚੱਕਰ ਲਗਾ ਰਹੇ ਹਾਂ ਪਰ ਸਾਨੂੰ ਅਜੇ ਤੱਕ ਗੈਸ ਸਿਲੰਡਰ ਨਹੀਂ ਮਿਲਿਆ। ਕਤਾਰਾਂ ਇੰਨੀਆਂ ਲੰਬੀਆਂ ਸਨ ਕਿ ਲੋਕ ਬਿਜਲੀ ਦੇ ਟਰਾਂਸਫਾਰਮਰ ਦੇ ਥੱਲ੍ਹੇ ਖੜ੍ਹੇ ਦਿਖਾਈ ਦਿੱਤੇ, ਜਿਸ ਕਾਰਨ ਕੋਈ ਵੀ ਹਾਦਸਾ ਹੋ ਸਕਦਾ ਸੀ। ਸਿਲੰਡਰ ਨਾ ਮਿਲਣ ਕਾਰਨ ਬਹੁਤ ਲੋਕ ਖਾਲੀ ਹੱਥ ਵਾਪਸ ਗਏ। ਜੇ ਇਹੀ ਹਾਲਾਤ ਰਹੇ ਤਾਂ ਜਿੱਥੇ ਆਮ ਲੋਕਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ, ਉੱਥੇ ਉਦਯੋਗਪਤੀਆਂ ਦੇ ਸਾਹ ਸੁੱਕੇ ਪਏ ਹਨ।