ਦੁਕਾਨਦਾਰਾਂ ਨੇ ਚੋਰੀ ਕਰਨ ਆਇਆ ਨੌਜਵਾਨ ਦਬੋਚਿਆ
ਚੋਰੀ ਕਰਨ ਆਇਆ ਬਦਮਾਸ਼ ਦੁਕਾਨਦਾਰਾਂ ਨੇ ਦਬੋਚਿਆ
Publish Date: Wed, 18 Mar 2026 07:22 PM (IST)
Updated Date: Thu, 19 Mar 2026 04:10 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਟਿੱਬਾ ਇਲਾਕੇ ’ਚ ਮਾਰਕੀਟ ਦੇ ਦੁਕਾਨਦਾਰਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਦਾਅਵਾ ਕੀਤਾ ਕਿ ਉਕਤ ਨੌਜਵਾਨ ਮਾਰਕੀਟ ’ਚ ਚੋਰੀ ਕਰਨ ਆਇਆ ਸੀ। ਦੁਕਾਨਦਾਰਾਂ ਮੁਤਾਬਕ ਮਾਰਕੀਟ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਅਤੇ ਮਾਰਕੀਟ ਦੇ ਸਾਰੇ ਕਾਰੋਬਾਰੀ ਚੋਰੀਆਂ ਕਾਰਨ ਕਾਫੀ ਪਰੇਸ਼ਾਨ ਸਨ। ਕਈ ਵਾਰ ਪੁਲਿਸ ਸ਼ਿਕਾਇਤਾਂ ਕਰਨ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਘਟਣ ਦੀ ਬਜਾਏ ਲਗਾਤਾਰ ਵੱਧ ਰਹੀਆਂ ਸਨ ਅਤੇ ਮਾਰਕੀਟ ਵਾਲਿਆਂ ਨੇ ਆਪਣੇ ਪੱਧਰ ਤੇ ਹੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਬੁੱਧਵਾਰ ਸਵੇਰੇ ਦੁਕਾਨਦਾਰਾਂ ਨੇ ਮਾਰਕੀਟ ਦੇ ਆਸਪਾਸ ਇਕ ਸ਼ੱਕੀ ਵਿਅਕਤੀ ਘੁੰਮਦਾ ਵੇਖਿਆ ਉਥੇ ਸਾਰਿਆਂ ਨੇ ਮਿਲ ਕੇ ਉਸ ਉਪਰ ਨਜ਼ਰ ਰੱਖੀ। ਜਦੋਂ ਉਕਤ ਸ਼ੱਕੀ ਨੌਜਵਾਨ ਕਿਸੇ ਦੁਕਾਨ ਵਿੱਚ ਚੋਰੀ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਸਾਰਿਆਂ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਮਨੀਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ। ਇਲਾਕਾ ਵਾਸੀ ਮਹੇਸ਼ ਕੁਮਾਰ ਮੁਤਾਬਕ ਕਰੀਬ ਚਾਰ ਪੰਜ ਦਿਨ ਪਹਿਲਾਂ ਵੀ ਇਲਾਕੇ ਵਿੱਚ ਬਿਜਲੀ ਦੀ ਦੁਕਾਨ ਤੋਂ ਕਰੀਬ 2530 ਹਜਾਰ ਰੁਪਏ ਦੀਆਂ ਬਿਜਲੀ ਦੀਆਂ ਚੋਰੀ ਹੋਈਆਂ ਸਨ ਅਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਆਪ ਹੀ ਚੋਰ ਨੂੰ ਕਾਬੂ ਕਰਨ ਦਾ ਫੈਸਲਾ ਲਿਆ। ਉਨਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਹਵਾਲੇ ਕਰਨ ਮਗਰੋਂ ਪੜਤਾਲ ਦੌਰਾਨ ਪਤਾ ਲੱਗੇਗਾ ਕਿ ਉਸ ਨੇ ਇਲਾਕੇ ਵਿੱਚ ਪਹਿਲਾਂ ਕਿੰਨੀਆਂ ਚੋਰੀਆਂ ਅੰਜਾਮ ਦਿੱਤੀਆਂ ਹਨ।