ਸਾਮਾਨ ਲੈਣ ਗਈ ਨਾਬਾਲਿਗਾ ਨਾਲ ਦੁਕਾਨਦਾਰ ਨੇ ਕੀਤੀ ਛੇੜਛਾੜ
ਸਮਾਨ ਲੈਣ ਗਈ ਨਾਬਾਲਿਗਾ ਨਾਲ ਦੁਕਾਨਦਾਰ ਨੇ ਕੀਤੀ ਛੇੜਖਾਨੀ
Publish Date: Fri, 06 Mar 2026 09:29 PM (IST)
Updated Date: Fri, 06 Mar 2026 09:33 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਹੋਲੀ ਵਾਲੇ ਦਿਨ ਦੁਕਾਨ ’ਤੇ ਕੋਈ ਸਾਮਾਨ ਲੈਣ ਗਈ ਨਾਬਾਲਿਗ ਲੜਕੀ ਨਾਲ ਦੁਕਾਨਦਾਰ ਨੇ ਅਸ਼ਲੀਲ ਹਰਕਤਾਂ ਕੀਤੀਆਂ। ਜਿਸ ਦਾ ਪਤਾ ਲੱਗਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਨਾਬਾਲਿਗਾ ਦੀ ਮਾਂ ਦੇ ਬਿਆਨ ਉੱਪਰ ਮੁਲਜ਼ਮ ਟਿੰਕੂ ਸਿੰਘ ਉਰਫ ਪਿੰਟੂ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਉਸ ਦੀ ਕਰੀਬ 7 ਸਾਲ ਦੀ ਨਾਬਾਲਿਗ ਬੇਟੀ ਬੱਚਿਆਂ ਨਾਲ ਮਿਲ ਕੇ ਹੋਲੀ ਖੇਡ ਰਹੀ ਸੀ। ਦੁਪਹਿਰ ਬਾਅਦ ਰੰਗ ਖਤਮ ਹੋਣ ਕਾਰਨ ਉਸ ਦੀ ਬੇਟੀ ਰੰਗ ਲੈਣ ਲਈ ਦੁਕਾਨ ’ਤੇ ਗਈ ਤਾਂ ਮੁਲਜ਼ਮ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ ਕਮਰੇ ਅੰਦਰ ਖਿੱਚ ਲਿਆ ਅਤੇ ਕਮਰੇ ਵਿੱਚ ਲਿਜਾ ਕੇ ਨਾਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਮੁਲਜ਼ਮ ਦੀ ਇਸ ਘਿਨੌਣੀ ਕਰਤੂਤ ਦੀ ਸ਼ਿਕਾਰ ਬੱਚੀ ਨੇ ਘਰ ਆ ਕੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਉਕਤ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਮੁਤਾਬਿਕ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਫੌਰੀ ਤੌਰ ’ਤੇ ਮੁਲਜ਼ਮ ਖ਼ਿਲਾਫ਼ ਪਾਕਸੋ ਐਕਟ ਸਮੇਤ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।