33 ਲੱਖ ਰੁਪਏ ਹਾਸਲ ਕਰ ਕੇ ਨਹੀਂ ਕਰਵਾਈ ਦੁਕਾਨ ਦੀ ਰਜਿਸਟਰੀ
33 ਲੱਖ ਰੁਪਏ ਹਾਸਿਲ ਕਰਕੇ ਨਹੀਂ ਕਰਵਾਈ ਦੁਕਾਨ ਦੀ ਰਜਿਸਟਰੀ
Publish Date: Sat, 18 Apr 2026 06:32 PM (IST)
Updated Date: Sat, 18 Apr 2026 06:36 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਤੀ ਪਤਨੀ ਨੇ ਆਪਸ ਵਿਚ ਮਿਲੀ ਭੁਗਤ ਕਰ ਕੇ 33 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਦੁਕਾਨ ਦੀ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸੋਨੀ ਮਾਰਕੀਟ ਦੇ ਵਾਸੀ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਬਹਾਦਰ ਕੇ ਰੋਡ ਦੇਤਨ ਰਾਜ ਨਗਰ ਦੇ ਰਹਿਣ ਵਾਲੇ ਰਾਜਨ ਅਤੇ ਉਸਦੀ ਪਤਨੀ ਟਵਿੰਕਲ ਖਿਲਾਫ ਧੋਖਾ ਧੜੀ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੋਨੀ ਮਾਰਕੀਟ ਦੇ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਕੋਲੋਂ ਇੱਕਲਾਸਿਕ ਮਾਰਕੀਟ ਵਿਚ ਨਿੱਗਰ ਮੰਡੀ ਵਿਚ 19 ਨੰਬਰ ਦੁਕਾਨ ਖਰੀਦਦੀ ਸੀ। ਦੁਕਾਨ ਦਾ ਸੌਦਾ ਕਰ ਕੇ ਉਨ੍ਹਾਂ ਨੇ 33 ਲੱਖ ਰੁਪਏ ਅਦਾ ਕਰ ਦਿੱਤੇ। ਪੈਸੇ ਹਾਸਲ ਕਰਨ ਦੇ ਬਾਵਜੂਦ ਮੁਲਜ਼ਮਾਂ ਨੇ ਸਮੇਂ ਸਿਰ ਦੁਕਾਨ ਦੀ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ। ਕਈ ਵਾਰ ਕਹਿਣ ਦੇ ਬਾਵਜੂਦ ਮੁਲਜ਼ਮਾਂ ਨੇ ਕੋਈ ਜਵਾਬ ਨਾ ਦਿੱਤਾ। ਇਸ ਮਾਮਲੇ ਸਬੰਧੀ ਅਮਨਦੀਪ ਸਿੰਘ ਨੇ 11 ਮਾਰਚ 2026 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ। ਪੜਤਾਲ ਉਪਰੰਤ ਟਵਿੰਕਲ ਅਤੇ ਰਾਜਨ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਕੇਸ ਵਿਚ ਅਗਲੇਰੀ ਪੜਤਾਲ ਕਰਨ ਵਿਚ ਜੁਟੀ ਹੋਈ ਹੈ।