ਪ੍ਰਧਾਨ ਬਾਂਕਾ ਨੂੰ ਸਦਮਾ, ਸਾਲਾ ਸਾਹਿਬ ਦਾ ਦੇਹਾਂਤ
ਪ੍ਰਧਾਨ ਬਾਂਕਾ ਨੂੰ ਸਦਮਾ, ਸਾਲਾ ਸਾਹਿਬ ਦਾ ਦੇਹਾਂਤ
Publish Date: Mon, 16 Mar 2026 07:10 PM (IST)
Updated Date: Tue, 17 Mar 2026 04:10 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ 51 ਸਾਲਾਂ ਸਾਲਾ ਸਾਹਿਬ ਮਨੋਜ ਮੱਲਣ ਅਚਾਨਕ ਵਿਛੋੜਾ ਦੇ ਗਏ। ਉਹ ਪਿਛਲੇ 2 ਦਿਨ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਜਿੱਥੇ ਉਨ੍ਹਾਂ ਬੀਤੀ ਦੇਰ ਰਾਤ ਅੰਤਿਮ ਸਾਹ ਲਏ। ਅੱਜ ਸਥਾਨਕ ਸ਼ੇਰਪੁਰਾ ਰੋਡ ਸ਼ਮਸ਼ਾਨਘਾਟ ਵਿਖੇ ਮਨੋਜ ਮੱਲਣ ਦਾ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅੱਗ ਉਨ੍ਹਾਂ ਦੀ ਧੀ ਪ੍ਰਾਚੀ ਮੱਲ੍ਹਣ ਨੇ ਦਿਖਾਈ। ਇਸ ਮੌਕੇ ਜਗਰਾਓਂ ਲਾਈਨ ਕਲੱਬ ਯੂਥ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ, ਸ੍ਰੀ ਗੋਬਿੰਦ ਗੋਧਾਮ ਦੇ ਧਰਮਵੀਰ ਗੋਇਲ, ਆੜ੍ਹਤੀਆ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਓਮ ਮਿੱਤਲ, ਕੌਂਸਲਰ ਅਨਮੋਲ ਗੁਪਤਾ, ਦਾਲ ਮਿੱਲ ਐਸੋਸੀਏਸ਼ਨ ਤੋਂ ਸੁਨੀਲ ਕੁਮਾਰ ਟੀਟੂ, ਮਨੀ ਮੰਗਲਾ, ਅਸ਼ੋਕ ਮੰਗਲਾ, ਫੀਡ ਐਸੋਸੀਏਸ਼ਨ ਤੋਂ ਵਿਨੋਦ ਗਰਗ, ਭਾਜਪਾ ਦੇ ਅਸ਼ੀਸ ਗੁਪਤਾ, ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੇ ਪ੍ਰਧਾਨ ਮੁਕੇਸ਼ ਬਾਂਸਲ ਰਿਚੂ, ਰਮੇਸ਼ ਮੱਲਣ, ਗੀਤਾਂਸ਼ੂ ਮੱਲਣ, ਸਮੀਰ ਸੇਠ, ਅਰਵਿੰਦ ਕਥੂਰੀਆ, ਨੰਬਰਦਾਰ ਗੁਰਜੀਤ ਸਿੰਘ ਪੋਨਾ, ਸਾਹਿਲ ਗੁਪਤਾ, ਸੰਜੀਵ ਸਿੰਗਲਾ ਤੋਂ ਇਲਾਵਾ ਸ਼ਹਿਰ ਦੀਆਂ ਵਪਾਰਕ ਜੱਥੇਬੰਦੀਆਂ, ਰਾਜਨੀਤਿਕ ਆਗੂਆਂ, ਧਾਰਮਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਪ੍ਰਧਾਨ ਬਾਂਕਾ ਅਤੇ ਮੱਲਣ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।