ਚੇਨਈ ’ਚ ਸੁਰਾਂ ਦੇ ਰੰਗ ਬਿਖੇਰਦਿਆਂ ਸ਼ਿਵਾਂਗ ਨੇ ਜਿੱਤਿਆ ਗੋਲਡ
ਚੇਨਈ ’ਚ ਸੁਰਾਂ ਦੇ ਰੰਗ ਬਿਖੇਰਦਿਆਂ ਸ਼ਿਵਾਂਗ ਨੇ ਜਿੱਤਿਆ ਗੋਲਡ
Publish Date: Mon, 16 Mar 2026 07:08 PM (IST)
Updated Date: Tue, 17 Mar 2026 04:10 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਚੇਨਈ ’ਚ ਹੋਏ 39ਵੇਂ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ 2025-26 ’ਚ ਸੁਰਾਂ ਦੇ ਰੰਗ ਬਿਖੇਰਦਿਆਂ ਸੀਟੀ ਯੂਨੀਵਰਸਿਟੀ ਚੌਂਕੀਮਾਨ ਦੇ ਸਿਵਾਂਗ ਮਿਸ਼ਰਾ ਨੇ ਗੋਲਡ ਜਿੱਤਿਆ। ਕੌਮੀ ਮੰਚ ’ਤੇ ਸ਼ਿਵਾਂਗ ਨੇ ਸੁਰਾਂ ਦੀ ਮਹਿਫ਼ਿਲ ਸਜਾਉਂਦਿਆਂ ਆਪਣੇ ਸੰਗੀਤ ਦੀ ਛਹਿਬਰ ਬਿਖੇਰਦਿਆਂ ਨਾਮਣਾ ਖੱਟਿਆ। ਇਸ ਯੂਥ ਫੈਸਟੀਵਲ ਵਿਚ ਕਲਾਸੀਕਲ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਵਿਚ ਦੇਸ਼ ਭਰ ਦੀਆਂ 160 ਤੋਂ ਵੱਧ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਕਾਰਨ ਇਹ ਮੁਕਾਬਲਾ ਬਹੁਤ ਹੀ ਜ਼ਬਰਦਸਤ ਅਤੇ ਵਕਾਰੀ ਬਣ ਗਿਆ ਸੀ। ਜਿਸ ਵਿਚ ਜਗਰਾਓਂ ਨੇੜਲੇ ਚੌਂਕੀਮਾਨ ਸੀਟੀ ਯੂਨੀਵਰਸਿਟੀ ਦੇ ਨੌਜਵਾਨ ਸ਼ਿਵਾਂਗ ਮਿਸ਼ਰਾ ਨੇ ਸ਼ਾਸਤਰੀ ਵਾਦਯ ਸੰਗੀਤ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਸਭ ਦਾ ਦਿਲ ਜਿੱਤਣ ਦੇ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਵੀ ਆਪਣੇ ਨਾਮ ਕੀਤਾ। ਇਸ ਉਪਲਬਧੀ ’ਤੇ ਸ਼ਿਵਾਂਗ ਨੂੰ ਵਧਾਈ ਦਿੰਦਿਆਂ ਸੀਟੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਸ਼ਿਵਾਂਗ ਮਿਸ਼ਰਾ ਦੀ ਇਹ ਸ਼ਾਨਦਾਰ ਉਪਲਬਧੀ ਉਸ ਦੀ ਸੰਗੀਤ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਸਫਲਤਾ ਜਜ਼ਬੇ, ਲਗਨ ਅਤੇ ਕਲਾ ਪ੍ਰਤੀ ਵਚਨਬੱਧਤਾ ਦੀ ਤਾਕਤ ਦਾ ਸਬੂਤ ਹੈ। ਸਾਨੂੰ ਉਨ੍ਹਾਂ ਦੀ ਇਸ ਉਪਲੱਬਧੀ ’ਤੇ ਬਹੁਤ ਮਾਣ ਹੈ ਅਤੇ ਅਸੀਂ ਉਨ੍ਹਾਂ ਦੇ ਭਵਿੱਖ ਲਈ ਹੋਰ ਵੱਡੀਆਂ ਕਾਮਯਾਬੀਆਂ ਦੀ ਕਾਮਨਾ ਕਰਦੇ ਹਾਂ’’।