ਅਕਾਲੀ ਦਲ ਦੀ ਸਮਰਾਲਾ ਰੈਲੀ ਸਬੰਧੀ ਵਰਕਰਾਂ ਤੇ ਆਗੂਆਂ ਦੀ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੀ ਸਮਰਾਲਾ ਵਿਖੇ ਰੈਲੀ ਸਬੰਧੀ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਹੋਈ
Publish Date: Mon, 16 Feb 2026 07:41 PM (IST)
Updated Date: Tue, 17 Feb 2026 04:10 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਜਿਸ ਵਿਚ 1 ਮਾਰਚ ਨੂੰ ਜੋ ਸਮਰਾਲਾ ਵਿਖੇ ‘ਪੰਜਾਬ ਬਚਾਓ-ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ’ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਵਰਕਰਾਂ ਦੀਆਂ ਡਿਊਟੀਆਂ ਲਗਾਉਂਦਿਆਂ ਕਿਹਾ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ ਰੈਲੀ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਦਾ ਰਿਕਾਰਡਤੋੜ ਇਕੱਠ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹ ਸਕਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ ਕਿਉਂਕਿ ਹੁਣ ਸੂਝਵਾਨ ਵੋਟਰ ਆਮ ਆਦਮੀ ਪਾਰਟੀ ਦੇ ਝੂਠੇ ਬਹਿਕਾਵਿਆਂ ਤੋਂ ਬਾਹਰ ਆ ਚੁੱਕੇ ਹਨ ਅਤੇ ਮੁੜ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਪੰਥਕ ਤੇ ਲੋਕ ਹਿੱਤਾਂ ਵਾਲੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਹੁੰਚਾਇਆ ਪਰ ਜਦੋਂ ਦੀ ‘ਆਪ’ ਸਰਕਾਰ ਆਈ ਹੈ ਉਸਨੇ ਸੂਬੇ ਨੂੰ ਕਰਜੇ ਵਿਚ ਡੁੱਬੋ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਕੇ ਹਰੇਕ ਵਰਗ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਜ਼ਿਲਾ ਪਰਿਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਸੁੱਚਾ ਸਿੰਘ, ਚਰਨਜੀਤ ਸਿੰਘ ਲੱਖੋਵਾਲ, ਦਰਸ਼ਨ ਸਿੰਘ ਮਿੱਠੇਵਾਲ, ਕਰਮਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਮੱਕੜ, ਉਪਜਿੰਦਰ ਸਿੰਘ ਔਜਲਾ, ਰਣਬੀਰ ਰਾਹੀ, ਜਗਦੇਵ ਸਿੰਘ ਨਾਮਧਾਰੀ, ਰਜਿੰਦਰ ਸਿੰਘ, ਅਜੇ ਸਾਹਨੀ, ਹਰਿੰਦਰ ਸਿੰਘ ਪੱਪੀ, ਨੀਲਾ ਬਾਬਾ, ਸੁਰਜੀਤ ਸਿੰਘ, ਸੁਖਬੀਰ ਸਿੰਘ, ਤੂਫ਼ਾਨ ਸਿੰਘ, ਹਰਵਿੰਦਰ ਸਿੰਘ ਚਕਲੀ, ਦੇਸਰਾਜ ਸਿੰਘ ਰਹੀਮਾਬਾਦ, ਹੈਪੀ ਰਾਣਵਾਂ, ਰਵਿੰਦਰ ਸਿੰਘ ਰਾਣਵਾਂ, ਲੱਖਾ ਸਿੰਘ ਮੰਡ ਝੜੌਦੀ, ਅਮਰਜੀਤ ਸਿੰਘ ਗੁਰੂਗੜ੍ਹ, ਨਿਸ਼ਾਨ ਸਿੰਘ ਮਾਣੇਵਾਲ, ਲਾਲ ਸਿੰਘ ਜੱਸੋਵਾਲ, ਜੋਗਿੰਦਰ ਰਾਮ ਰਹੀਮਾਬਾਦ, ਪ੍ਰੇਮ ਰਾਜ ਜੱਸੋਵਾਲ, ਹਰਮੀਸ਼ ਸਿੰਘ ਮੰਡ ਉਧੋਵਾਲ, ਮਲਕੀਤ ਸਿੰਘ, ਪਰਮਜੀਤ ਸਿੰਘ ਖੇੜਾ, ਸੋਹਣ ਸਿੰਘ ਈਸਾਪੁਰ, ਦਿਲਵਰ ਸਿੰਘ, ਨਿਰਭੈ ਸਿੰਘ, ਨੰਬਰਦਾਰ ਜਸਵੀਰ ਸਿੰਘ, ਮਹਿੰਦਰ ਸਿੰਘ ਸੈਂਸੋਵਾਲ, ਦਿਲਬਾਰਾ ਰਾਮ, ਸਰਬਜੀਤ ਸਿੰਘ ਟਾਂਡਾ, ਮੇਵਾ ਸਿੰਘ, ਸਤਨਾਮ ਸਿੰਘ ਜੁਲਫ਼ਗੜ, ਬਾਬੂ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ ਮਿਲਕੋਵਾਲ, ਲਖਵਿੰਦਰ ਸਿੰਘ ਮਿਲਕੋਵਾਲ, ਦਲਜੀਤ ਸਿੰਘ ਵੀ ਮੌਜੂਦ ਸਨ।