ਵਾਰਡ ਨੰਬਰ 5 ’ਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ
ਵਾਰਡ ਨੰਬਰ 5 'ਚ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ
Publish Date: Sat, 21 Mar 2026 07:00 PM (IST)
Updated Date: Sun, 22 Mar 2026 04:11 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ ਮੌਜੂਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅਗਾਮੀ ਬਾਰਿਸ਼ ਨੂੰ ਦੇਖਦਿਆਂ ਨਗਰ ਕੌਂਸਲ ਸਾਹਨੇਵਾਲ ਦੀ ਸੀਵਰੇਜ ਸਫ਼ਾਈ ਦੇ ਹੁਕਮ ਦਿੱਤੇ ਗਏ ਹਨ, ਜਿਸ ਤਹਿਤ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਭਾਟੀਆ ਦੀ ਦੇਖ ਰੇਖ ਹੇਠ ਸਫਾਈ ਸੇਵਕਾਂ ਵੱਲੋਂ ਜੈਟਿੰਗ ਅਤੇ ਝਾਂਮ ਮਸ਼ੀਨਾਂ ਦੀ ਸਹਾਇਤਾ ਨਾਲ ਸਭ ਤੋਂ ਪਹਿਲਾ ਵਾਰਡਾਂ ਦੀ ਨੀਵੇਂ ਇਲਾਕਿਆਂ ਵਿੱਚ ਸੀਵਰੇਜ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਦੇ ਤਹਿਤ ਨਗਰ ਕੌਂਸਲ ਵੱਲੋਂ ਵਾਰਡ ਨੰਬਰ 5 ਦੇ ਇਲਾਕੇ ਵਾਲਮੀਕੀ ਮੁਹੱਲੇ ਦੀ ਸੀਵਰੇਜ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਸ ਇਲਾਕੇ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ, ਜਿਸ ਦਾ ਹੱਲ ਕਰਨ ਲਈ ਵਾਰਡ ਨੰਬਰ 5 ਤੋਂ ਆਪ ਦੇ ਇੰਚਾਰਜ ਧਰਮਿੰਦਰ ਕੁਮਾਰ ਕਾਲੀ ਅਤੇ ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਦੀਪਕ ਦੀਨੂੰ ਨੇ ਜੈਟਿੰਗ ਅਤੇ ਝਾਂਮ ਮਸ਼ੀਆਂ ਮੌਕੇ ਬੁਲਾਈਆਂ ਤੇ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਕਾਲੀ ਤੇ ਦੀਨੂੰ ਨੇ ਦੱਸਿਆ ਕਿ ਵਾਰਡ ਨੰਬਰ 5 ਦੇ ਵਾਲਮੀਕੀ ਮੁਹੱਲੇ ਚ ਸੀਵਰੇਜ ਬੰਦ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਜਮ੍ਹਾਂ ਹੋ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੀਵਰੇਜ ਦੇ ਅੰਦਰ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਕੂੜਾ ਨਾ ਸੁੱਟਿਆ ਜਾਵੇ ਤਾਂ ਜੋ ਸੀਵਰੇਜ ਦੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਹੋ ਸਕੇ। ਇਸ ਮੌਕੇ ਕੁਲਦੀਪ ਐਰੀ ਬਲਾਕ ਪ੍ਰਧਾਨ, ਸ਼ੰਮੀ ਕੁਮਾਰ ਸੀਨੀਅਰ ਆਗੂ, ਸਤਿੰਦਰ ਤਿੰਦੀ ਸਾਹਨੇਵਾਲ, ਡਿੰਪੀ ਚਾਠਲੀ, ਅੰਕੁਸ਼ ਗੋਇਲ ਵਾਰਡ ਪ੍ਰਧਾਨ, ਸੌਰਵ ਕੁਮਾਰ, ਲਵੀ ਕੁਮਾਰ, ਹਨੀ, ਨਰੇਸ਼ ਕੁਮਾਰ ਹਾਜ਼ਰ ਸਨ।