ਸੇਹ ਕਬੱਡੀ ਕੱਪ ਕੱਲ੍ਹ
ਸੇਹ ਕਬੱਡੀ ਕੱਪ 28 ਨੂੰ, ਹਰਫ਼ ਚੀਮੇ ਅਤੇ ਹੋਰ ਨਾਮੀ ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜ੍ਹਾ
Publish Date: Thu, 26 Mar 2026 07:30 PM (IST)
Updated Date: Thu, 26 Mar 2026 07:32 PM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਪਿੰਡ ਸੇਹ ਵਿਖੇ ਸ਼ੇਰ- ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਸਲਾਨਾ ਕਬੱਡੀ ਕੱਪ 28 ਮਾਰਚ, ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਸ ਭੰਗੂ ਸੇਹ ਪ੍ਰਧਾਨ, ਜਗਰੂਪ ਸਿੰਘ ਰਿੰਕੂ ਸਰਪੰਚ, ਗੋਲਾ ਸੇਹ ਅਤੇ ਸ਼ਿਵਮ ਤਿਵਾੜੀ ਨੇ ਦੱਸਿਆ ਕਿ ਕਬੱਡੀ ਇੱਕ ਪਿੰਡ ਓਪਨ (ਚਾਰ ਖਿਡਾਰੀ ਬਾਹਰਲੇ) ਵਿੱਚ ਸੱਦਾ ਪੱਤਰ ਵਾਲੀਆਂ ਟੀਮਾਂ ਦੇ ਦਿਲ ਖਿੱਚਵੇਂ ਮੁਕਾਬਲੇ ਹੋਣਗੇ। ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਬੈਸਟ ਰੇਡਰ ਅਤੇ ਜਾਫੀਆਂ ਨੂੰ ਬੁਲਿਟ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਾਮ ਮੌਕੇ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਹਰਫ਼ ਚੀਮਾ ਅਤੇ ਹੋਰ ਪੰਜਾਬੀ ਦੇ ਨਾਮੀਂ ਕਲਾਕਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਨਾਮਾਂ ਦੀ ਵੰਡ ਵੱਖ ਵੱਖ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ।