ਜਗਰਾਓਂ ’ਚ ਦੂਜੇ ਆਮ ਆਦਮੀ ਕਲੀਨਿਕ ਦਾ ਉਦਘਾਟਨ
ਜਗਰਾਓਂ ’ਚ ਦੂਜਾ ਆਮ ਆਦਮੀ ਕਲੀਨਿਕ ਖੁੱਲਿ੍ਹਆ
Publish Date: Mon, 30 Mar 2026 08:23 PM (IST)
Updated Date: Tue, 31 Mar 2026 04:13 AM (IST)

-ਇੱਕੋ ਛੱਤ ਹੇਠ ਆਉਣਗੇ 40 ਟੈਸਟ ਤੇ ਮਿਲਣਗੀਆਂ 102 ਦਵਾਈਆਂ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ ਉਦਘਾਟਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਦੂਜਾ ਆਮ ਆਦਮੀ ਕਲੀਨਿਕ ਦਾ ਹੋਇਆ ਆਗਾਜ਼। ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਖੋਲ੍ਹੇ ਗਏ ਦੂਜੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਜਿਸ ਨੇ ਲੋਕਾਂ ਦੀ ਸਹੂਲਤ ਲਈ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਸਿੱਖਿਆ ਅਤੇ ਸਿਹਤ ਲਈ ਵੱਡੇ ਵੱਡੇ ਉਪਰਾਲੇ ਕੀਤੇ। ਅੱਜ ਸਾਡੇ ਬੱਚਿਆਂ ਨੂੰ ਜਿੱਥੇ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਵੱਡੇ ਸਕੂਲਾਂ ਵਾਂਗ ਕੌਮਾਂਤਰੀ ਪੱਧਰ ਦੀ ਸਿੱਖਿਆ ਅਤੇ ਸਹੂਲਤਾਂ ਮਿਲ ਰਹੀਆਂ ਹਨ, ਉਥੇ ਆਮ ਲੋਕਾਂ ਨੂੰ ਵੱਡੇ ਹਸਪਤਾਲਾਂ ਵਾਂਗ ਇਲਾਜ ਦੀ ਸਹੂਲਤ ਮਿਲ ਰਹੀ ਹੈ। ਜਿਸ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਹੁਣ ਹਰ ਪਰਿਵਾਰ ਲਈ ਵੱਡਾ ਸਹਾਰਾ ਬਣਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ, ਅੱਜ ਵੀ ਖੋਲ੍ਹੇ ਗਏ ਇਸ ਕਲੀਨਿਕ ਵਿਚ ਮਰੀਜ਼ਾਂ ਨੂੰ ਬੇਹਤਰ ਇਲਾਜ ਮਿਲੇਗਾ। ਜਿਸ ਦੇ ਤਹਿਤ 40 ਟੈਸਟ ਬਿਲਕੁਲ ਫਰੀ ਹੋਣਗੇ ਅਤੇ 102 ਦਵਾਈਆਂ ਵੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇੱਕੋ ਛੱਤ ਤਮਾਮ ਸਿਹਤ ਸਹੂਲਤਾਂ ਆਮ ਲੋਕਾਂ ਲਈ ਵੱਡਾ ਉਪਰਾਲਾ ਹੈ। ਇਸ ਮੌਕੇ ਐੱਸਐੱਮਓ ਡਾ. ਗੁਰਵਿੰਦਰ ਕੌਰ, ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਚੀਫ ਫਾਰਮੇਸੀ ਅਫਸਰ ਬਲਜਿੰਦਰ ਕੁਮਾਰ ਹੈਪੀ, ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਰਾਜੇਸ਼ ਬੌਬੀ ਭੰਡਾਰੀ, ਆਪ ਦੇ ਬਲਾਕ ਪ੍ਰਧਾਨ ਨੌਨੀ ਸੈਂਭੀ, ਕਰਮਜੀਤ ਕੈਂਥ, ਜਸਪ੍ਰੀਤ ਸਿੰਘ, ਸਮਾਜ ਸੇਵੀ ਰਾਜਿੰਦਰ ਜੈਨ ਆਦਿ ਹਾਜ਼ਰ ਸਨ।