ਡਿਵਾਈਡਰ ਟੱਪ ਕੇ ਸਕਾਰਪੀਓ ਨੇ ਕਾਰ ਨੂੰ ਮਾਰੀ ਟੱਕਰ
ਡਿਵਾਈਡਰ ਟੱਪ ਕੇ ਸਕਾਰਪੀਓ ਨੇ ਕਾਰ ਨੂੰ ਮਾਰੀ ਟੱਕਰ
Publish Date: Thu, 05 Mar 2026 07:37 PM (IST)
Updated Date: Fri, 06 Mar 2026 04:12 AM (IST)

* ਕਾਰ ਦੇ ਈਅਰ ਬੈਗ ਖੁੱਲ੍ਹੇ, ਚਾਲਕ ਦੇ ਲੱਗੀਆਂ ਸੱਟਾਂ ਫੋਟੋ ਨੰਬਰ-14 ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ-ਨਾਲ ਜਾਂਦੀ ਸੜਕ ਦੇ ਸੱਗੂ ਚੌਕ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਵੱਲੋਂ ਆ ਰਹੀ ਕੀਆ ਕਾਰ ਨਾਲ ਜਾ ਟਕਰਾਈ। ਦੋਨਾਂ ਗੱਡੀਆਂ ਵਿਚਕਾਰ ਹੋਈ ਟੱਕਰ ’ਚ ਕਾਰ ਚਾਲਕ ਫੱਟੜ ਹੋ ਗਿਆ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਕਤ ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਚੌਂਕੀ ਰੋਜ ਗਾਰਡਨ ਪੁਲਿਸ ਨੇ ਮੌਕੇ ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਲੀ ਵਾਲੀ ਦੁਪਹਿਰ ਸਥਾਨਕ ਸੱਗੂ ਚੌਂਕ ਲਾਸ ਵੇਗਾਸ ਦੇ ਨਜਦੀਕ ਸੱਗੂ ਚੌਕ ਤੋਂ ਲਾਈਨਜ਼ ਕਲੱਬ ਵੱਲ ਜਾ ਰਹੀ ਕਾਲੇ ਰੰਗ ਦੀ ਸਕਾਰਪੀਓ ਕਾਰ ਡਿਵਾਇਡਰ ਟੱਪ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ਵਿਚ ਜਾ ਵੱਜੀ। ਤੇਜ ਰਫਤਾਰ ਸਕਾਰਪੀਓ ਦੀ ਟੱਕਰ ਮਗਰੋਂ ਕੀਆ ਕਾਰ ਦੇ ਈਅਰ ਬੈਗ ਤੱਕ ਖੁੱਲ ਗਏ ਅਤੇ ਕਾਰ ਦਾ ਇੱਕ ਟਾਇਰ ਤੱਕ ਗੱਡੀ ਤੋਂ ਅਲੱਗ ਹੋ ਕੇ ਕਾਫੀ ਦੂਰ ਤੱਕ ਜਾ ਡਿੱਗਾ। ਮੌਕੇ ਤੇ ਹਾਜਰ ਰਾਹਗੀਰਾਂ ਮੁਤਾਬਕ ਟੱਕਰ ਐਨੀ ਜੋਰਦਾਰ ਸੀ ਕਿ ਧਮਾਕੇ ਦੀ ਅਵਾਜ ਨਾਲ ਦੋਨਾਂ ਕਾਰਾਂ ਦੇ ਇੰਜਣ ’ਚੋਂ ਮੋਬਿਲ ਆਇਲ ਫੁਹਾਰੇ ਨਾਲ ਬਾਹਰ ਡਿੱਗਾ ਤੇ ਟਾਇਰ ਟੁੱਟ ਕੇ ਦੂਰ ਜਾ ਡਿੱਗਾ। ਕਾਰ ਚਾਲਕ ਦੇ ਸਿਰ ’ਤੇ ਸੱਟ ਲੱਗੀ ਅਤੇ ਦੋਨਾਂ ਕਾਰਾਂ ਦੇ ਇੰਜਣ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਹਾਦਸੇ ਮਗਰੋਂ ਸੜਕ ’ਤੇ ਜਾਮ ਲੱਗ ਗਿਆ ਅਤੇ ਚੌਕੀ ਰੋਜ ਗਾਰਡਨ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਦੋਨਾਂ ਕਾਰਾਂ ਨੂੰ ਹਟਵਾ ਕੇ ਰਸਤਾ ਖੁਲਵਾਇਆ। ਦੁਰਘਟਨਾ ਮਗਰੋਂ ਦੋਨਾਂ ਕਾਰਾਂ ਦੇ ਚਾਲਕਾਂ ਵਿਚਕਾਰ ਤਕਰਾਰ ਵੀ ਹੋ ਗਈ ਪਰ ਪੁਲਿਸ ਨੇ ਮੌਕਾ ਸੰਭਾਲ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।