ਖੇਡਾਂ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ : ਡਾ. ਸੰਧੂ
ਸਾਇੰਸ ਕਾਲਜ ਖਿਡਾਰੀਆਂ ਨੇ ਸਾਲਾਨਾ ਖੇਡਾਂ ’ਚ ਵਿਖਾਏ ਜੌਹਰ
Publish Date: Tue, 24 Feb 2026 07:16 PM (IST)
Updated Date: Wed, 25 Feb 2026 04:11 AM (IST)

ਸਾਇੰਸ ਕਾਲਜ ਦੇ ਖਿਡਾਰੀਆਂ ਨੇ ਸਾਲਾਨਾ ਖੇਡਾਂ ’ਚ ਵਿਖਾਏ ਜੌਹਰ, ਬਲਪ੍ਰੀਤ ਤੇ ਸ਼ਰਮੀਲਾ ਬਣੀ ਬੈਸਟ ਐਥਲੀਟ, ਵਿਦਿਆਰਥੀਆਂ ਸਮੇਤ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਤੇ ਮਹਿਮਾਨਾਂ ਨੇ ਲਿਆ ਖੇਡਾਂ ’ਚ ਹਿੱਸਾ ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸਾਇੰਸ ਕਾਲਜ ਵਿਖੇ ਮੰਗਲਵਾਰ ਨੂੰ ਹੋਏ ਖਿਡਾਰੀਆਂ ਨੇ 46ਵੇਂ ਸਾਲਾਨਾ ਖੇਡਾਂ ਵਿਚ ਖਿਡਾਰੀਆਂ ਨੇ ਜੌਹਰ ਵਿਖਾਏ। ਬਲਪ੍ਰੀਤ ਤੇ ਸ਼ਰਮੀਲਾ ਨੂੰ ਬੈੱਸਟ ਐਥਲੀਟ ਚੁਣਿਆ ਗਿਆ। ਵਿਦਿਆਰਥੀਆਂ ਸਮੇਤ ਅਧਿਆਪਕਾ, ਨਾਨ ਟੀਚਿੰਗ ਸਟਾਫ਼ ਤੇ ਮਹਿਮਾਨਾਂ ਨੇ ਖੇਡਾਂ ਵਿਚ ਹਿੱਸਾ ਲਿਆ। ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਬਲਵੰਤ ਸਿੰਘ ਸੰਧੂ ਪਿ੍ਰੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤਰਨਤਾਰਨ ਨੇ ਅਥਲੈਟਿਕ ਮੀਟ ਦਾ ਉਦਘਾਟਨ ਝੰਡਾ ਲਹਿਰਾਉਣ ਦੀ ਰਸਮ ਤੇ ਗੁਬਾਰੇ ਛੱਡਣ ਦੀ ਰਸਮ ਅਦਾ ਕਰਨ ਨਾਲ ਕਰਨ ਉਪਰੰਤ ਕਿਹਾ ਕਿ ਖੇਡਾਂ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹਨ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸਨ, ਟੀਮ ਵਰਕ ਅਤੇ ਆਤਮ ਵਿਸ਼ਵਾਸ ਸਿਖਾਉਂਦੀਆਂ ਹਨ ਅਤੇ ਵਿਦਿਆਰਥੀਆਂ ਵਿੱਚ ਚੰਗੇ ਗੁਣ ਪੈਦਾ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਦਿ੍ਰੜ੍ਹ ਇਰਾਦੇ, ਲਗਨ ਅਤੇ ਮਿਹਨਤ ਦਾ ਪੱਲਾ ਕਦੇ ਵੀ ਨਾ ਛੱਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ ਕਿਉਂਕਿ ਉਹ ਸਾਨੂੰ ਸਮੇਂ ਦੇ ਪਾਬੰਦ, ਅਨੁਸ਼ਾਸਨ, ਅਤੇ ਸਮਰਪਣ ਸਿਖਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਵਿੱਦਿਅਕ ਖੇਤਰ ਵਿੱਚ ਮੱਲ੍ਹਾ ਮਾਰਨ ਦੇ ਲਈ ਪ੍ਰੇਰਿਤ ਕੀਤਾ। ਕਾਲਜ ਡਾਇਰੈਕਟਰ ਡਾ: ਸੁਮੀਤ ਕੌਰ ਬਰਾੜ ਰੰਧਾਵਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਤੇ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਤਾਕੀਦ ਵੀ ਕੀਤੀ। ਖੇਡ ਉਤਸਵ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ। ਖਿਡਾਰਨ ਸ਼ਰਮੀਲਾ ਨੇ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਸੱਚੀ ਭਾਵਨਾ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਹੁੰ ਚੁਕਾਈ ਜਦਕਿ ਬੀਐੱਸਸੀ ਭਾਗ ਤੀਜਾ ਮੈਡੀਕਲ, ਨਾਨ ਮੈਡੀਕਲ ਦੀ ਟੁਕੜੀ ਨੇ ਰਾਕੇਸ਼ ਰਮਨ ਮੈਮੋਰੀਅਲ ਰਨਿੰਗ ਟਰਾਫ਼ੀ ਜਿੱਤੀ। ਖੇਡ ਸਮਾਰੋਹ ਵਿੱਚ ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਬਲਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਸਰਵੋਤਮ ਐਥਲੀਟ ਸ਼ਰਮੀਲਾ ਨੂੰ ਐਲਾਨਿਆ ਜਿਨ੍ਹਾਂ ਨੂੰ ਪ੍ਰੋ: ਸ਼ੈਲਜਾ ਵਰਮਾ ਤੇ ਪ੍ਰੋ: ਸੁਦਰਸ਼ਨ ਕੁਮਾਰ ਵਰਮਾ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਡਾ: ਸੁਮੀਤ ਕੌਰ ਬਰਾੜ ਅਤੇ ਖੇਡਾਂ ਦੇ ਇੰਚਾਰਜ ਪ੍ਰੋ: ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਖੇਡ ਮੇਲੇ ਦੀ ਸਫਲਤਾ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਵਿਦਿਆਰਥਣਾਂ ਵੱਲੋਂ ਸਭਿਆਚਾਰਕ ਗਤੀਵਿਧੀਆਂ ਗਰੁੱਪ ਡਾਂਸ, ਸੋਲੋ ਡਾਂਸ ਤੇ ਗਿੱਧਾ ਪਾਇਆ ਗਿਆ। ਇਸ ਮੌਕੇ ਸਾਬਕਾ ਡਾਇਰੈਕਟਰ ਪ੍ਰੋ.ਮਹਿੰਦਰ ਸਿੰਘ ਜੱਸਲ, ਪ੍ਰੋ: ਸਵਿਤਾ ਸ਼ਰਮਾ, ਪ੍ਰੋ. ਗੁਰਜਿੰਦਰ ਕੌਰ, ਪ੍ਰੋ: ਸ਼ੈਲਜਾ ਵਰਮਾ, ਪ੍ਰੋ: ਸੁਦਰਸ਼ਨ ਕੁਮਾਰ ਵਰਮਾ, ਜਗਦੇਵ ਸਿੰਘ, ਬਲਵੀਰ ਸਿੰਘ ਰਾਏਵਾਲ, ਬਲਬੀਰ ਬਰਸਾਲ, ਪੀਟੀਏ ਮੈਂਬਰ ਗੁਰਜੰਟ ਸਿੰਘ, ਮੰਚ ਸੰਚਾਲਨ ਪ੍ਰੋ: ਸਰਬਦੀਪ ਕੌਰ ਸਿੱਧੂ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਅਖੀਰ ਵਿੱਚ ਮਹਿਮਾਨਾਂ ਦਾ ਧੰਨਵਾਦ ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ ਨੇ ਕੀਤਾ। ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਖੇਡ ਸਮਾਰੋਹ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ। ਇਨ੍ਹਾਂ ਖੇਡਾਂ ਚੋਂ ਇਹ ਰਹੇ ਜੇਤੂ 100 ਮੀਟਰ ਰਿਲੇਅ ਰੇਸ ਲੜਕੀਆਂ ਸ਼ਰਮੀਲਾ, ਖੁਸ਼ਦੀਪ ਕੌਰ, ਰੁਪਿੰਦਰ ਕੌਰ, ਰਿਤਿਕਾ ਅਤੇ ਰੀਆ ਨੇ ਪਹਿਲਾਂ, ਸਰਬਜੀਤ ਕੌਰ, ਸਿਮਰਨ ਤੇ ਹਰਜੋਤ ਕੌਰ ਨੇ ਦੂਸਰਾ ਜਦਕਿ ਹਰਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਅਕਵਿੰਦਰ ਕੌਰ, ਪ੍ਰਭਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੰਮੀ ਛਾਲ ਲੜਕੀਆਂ ਵਿੱਚੋਂ ਰਮਨਦੀਪ ਕੌਰ ਨੇ ਪਹਿਲਾ, ਸ਼ਰਮੀਲਾ ਨੇ ਦੂਜਾ ਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ, ਜੈਵਲਿਨ ਥ੍ਰੋ ਲੜਕੀਆਂ ਵਿੱਚੋਂ ਪਹਿਲਾ ਜਸਨੂਰ ਕੌਰ, ਦੂਸਰਾ ਜਸ਼ਨਦੀਪ ਕੌਰ, ਤੀਸਰਾ ਮਨਜਿੰਦਰ ਕੌਰ ਨੇ ਹਾਸਲ ਕੀਤਾ, ਜੈਵਲਿਨ ਥਰੋ ਲੜਕਿਆਂ ਵਿੱਚੋਂ ਪਹਿਲਾ ਚਰਨਜੀਤ ਸਿੰਘ, ਦੂਸਰਾ ਰਾਹੁਲ ਕੁਮਾਰ ਤੇ ਤੀਸਰਾ ਬਲਪ੍ਰੀਤ ਸਿੰਘ ਨੇ, ਸਾਟ ਪੁੱਟ ਲੜਕਿਆਂ ਵਿੱਚੋਂ ਪਹਿਲਾ ਬਲਪ੍ਰੀਤ ਸਿੰਘ, ਦੂਸਰਾ ਰਾਹੁਲ ਅਤੇ ਤੀਸਰਾ ਜਸ਼ਨਦੀਪ ਸਿੰਘ ਨੇ ਜਦਕਿ ਸ਼ਾਟ ਪੁੱਟ ਲੜਕੀਆਂ ਚੋਂ ਪਹਿਲਾ ਜਸਨੂਰ ਕੌਰ, ਦੂਸਰਾ ਹਰਮਨਪ੍ਰੀਤ ਕੌਰ, ਅਤੇ ਤੀਸਰਾ ਮਨਪ੍ਰੀਤ ਕੌਰ ਨੇ ਹਾਸਲ ਕੀਤਾ। ਡਿਸਕਸ ਥਰੋ ਲੜਕਿਆਂ ਵਿੱਚੋਂ ਪਹਿਲਾ ਰਾਹੁਲ, ਦੂਸਰਾ ਪਵਨਪ੍ਰੀਤ ਸਿੰਘ ਅਤੇ ਤੀਸਰਾ ਅਮਰਜੀਤ ਕੁਮਾਰ ਨੇ ਹਾਸਿਲ ਕੀਤਾ ਜਦਕਿ ਡਿਸਕਸ ਥਰੋ ਲੜਕੀਆਂ ਵਿੱਚੋਂ ਪਹਿਲਾ ਸ਼ਰਮੀਲਾ, ਦੂਸਰਾ ਮਨਪ੍ਰੀਤ ਕੌਰ ਅਤੇ ਤੀਸਰਾ ਜਸਨੂਰ ਕੌਰ ਨੇ ਹਾਸਿਲ ਕੀਤਾ। 100 ਮੀਟਰ ਦੌੜ ਵਿੱਚੋਂ ਜਸਕਰਨ ਸਿੰਘ ਨੇ ਪਹਿਲਾਂ, ਬਲਪ੍ਰੀਤ ਸਿੰਘ ਨੇ ਦੂਸਰਾ ਤੇ ਹਰਸ਼ਨੂਰ ਸਿੰਘ ਨੇ ਤੀਸਰਾ ਸਥਾਨ ਜਦਕਿ 100 ਮੀਟਰ ਦੌੜ ਕੁੜੀਆਂ ਚੋਂ ਸ਼ਰਮੀਲਾ ਨੇ ਪਹਿਲਾਂ ਸਥਾਨ, ਪ੍ਰਭ ਸਿਮਰਨ ਨੇ ਦੂਸਰਾ, ਸਾਨੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ ਚ ਕੁੜੀਆਂ ਚ ਪਹਿਲਾ ਸੁਖਪ੍ਰੀਤ ਕੌਰ, ਦੂਸਰਾ ਜਸਪ੍ਰੀਤ ਕੌਰ, ਤੀਸਰਾ ਖੁਸ਼ਦੀਪ ਕੌਰ ਨੇ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ ਲੜਕਿਆ ਵਿਚ ਪਹਿਲਾ ਸਥਾਨ ਜਸਕਰਨ ਸਿੰਘ, ਦੂਸਰਾ ਬਲਪ੍ਰੀਤ ਸਿੰਘ, ਤੀਸਰਾ ਹਰਦੀਪ ਦਾਸ ਨੇ ਹਾਸਲ ਕੀਤਾ।