ਸਾਇੰਸ ਕਾਲਜ ’ਚ ਵਿਦਿਆਰਥੀਆਂ ਨੂੰ ਏਡਜ਼ ਬਾਰੇ ਕੀਤਾ ਜਾਗਰੂਕ
ਸਾਇੰਸ ਕਾਲਜ ਨੇ ਏਡਜ਼ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਇਆ
Publish Date: Mon, 16 Mar 2026 07:19 PM (IST)
Updated Date: Tue, 17 Mar 2026 04:10 AM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ,
ਜਗਰਾਓਂ, ਜਗਰਾਓਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿਖੇ ਏਡਜ਼ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਇਆ। ਡਾਇਰੈਕਟਰ ਡਾ. ਸੁਮੀਤ ਬਰਾੜ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਏਡਜ਼ ਬਾਰੇ ਸਹੀ ਜਾਣਕਾਰੀ ਦੇਣ ਲਈ ਲਗਾਏ ਸੈਮੀਨਾਰ ਵਿਚ ਮੈਣੀ ਹਸਪਤਾਲ ਜਗਰਾਓਂ ਤੋਂ ਡਾ. ਮਨੀਸ਼ਾ ਮੈਣੀ ਨੇ ਵਿਦਿਆਰਥੀਆਂ ਨੂੰ ਐੱਚਆਈਵੀ ਦੇ ਕਾਰਨ, ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਡਾ:. ਮੈਣੀ ਨੇ ਕਿਹਾ ਕਿ ਐੱਚਆਈਵੀ ਇੱਕ ਵਾਇਰਸ ਹੈ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਸਮਝਾਇਆ ਕਿ ਬਿਮਾਰੀ ਸੰਕ੍ਰਮਿਤ ਖੂਨ, ਅਸੁਰੱਖਿਅਤ ਸੰਪਰਕ, ਇੱਕੋ ਹੀ ਸੂਈ ਦੀ ਵਰਤੋਂ ਨਾਲ ਫੈਲ ਸਕਦੀ ਹੈ ਅਤੇ ਇਸ ਤੋਂ ਬਚਾਅ ਲਈ ਸੁਰੱਖਿਆ ਆਦਤਾਂ ਅਪਣਾਉਣ ਅਤੇ ਸਮੇਂ-ਸਮੇਂ ਤੇ ਟੈੱਸਟ ਕਰਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਨਾਲ ਭੇਦ-ਭਾਵ ਨਾ ਕੀਤਾ ਜਾਵੇ, ਉਨ੍ਹਾਂ ਨੂੰ ਸਮਾਜ ਵਿੱਚ ਸਨਮਾਨ ਮਿਲਣਾ ਚਾਹੀਦਾ। ਕਾਲਜ ਉਪ ਡਾਇਰੈਕਟਰ ਪ੍ਰੋ. ਨਿਧੀ ਮਹਾਜਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਮੰਚ ਸੰਚਾਲਨ ਵਿਦਿਆਰਥਣ ਪ੍ਰਭਸਿਮਰਨ ਕੌਰ ਨੇ ਕੀਤਾ ਅਤੇ ਅਖੀਰ ਵਿੱਚ ਮਹਿਮਾਨਾਂ ਦਾ ਧੰਨਵਾਦ ਪ੍ਰੋ. ਅਮੀਤ ਰਾਣਾ ਦੁਆਰਾ ਕੀਤਾ ਗਿਆ। ਇਸ ਸੈਮੀਨਾਰ ਦਾ ਆਯੋਜਨ ਰੈੱਡ ਰਿਬਨ ਕਮੇਟੀ ਮੈਂਬਰ ਪ੍ਰੋ. ਸਰਬਜੋਤ ਬੇਦੀ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਅਕਾਸ਼ਦੀਪ ਕੌਰ ਦੁਆਰਾ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਸੁਮੀਤ ਬਰਾੜ ਨੇ ਮੁੱਖ ਬੁਲਾਰੇ ਡਾ. ਮਨੀਸ਼ਾ ਮੈਣੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਤਕਨੀਕੀ ਕਾਰਜ ਵਿਦਿਆਰਥੀ ਜੋਬਨ ਸੈਂਭੀ ਦੁਆਰਾ ਸੰਭਾਲਿਆ ਗਿਆ। ਇਸ ਮੌਕੇ ਡਾ:. ਸਰਬਦੀਪ ਕੌਰ ਸਿੱਧੂ, ਪ੍ਰੋ. ਸੁਮੀਤ ਸੋਨੀ, ਪ੍ਰੋ:. ਅਮਰਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਦਾਨਿਸ਼ ਪੁਰੀ, ਪ੍ਰੋ. ਸਰਵਰਿੰਦਰ ਕੌਰ, ਡਾ. ਕਰਮਦੀਪ ਕੌਰ ਸਮੇਤ ਅਧਿਆਪਕ ਤੇ ਕਾਲਜ ਸਟਾਫ਼ ਹਾਜ਼ਰ ਸੀ।