ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ ਖ਼ਰਾਬੀ ਕਾਰਨ ਸਕੂਲ ਮੁਖੀ ਤੇ ਅਧਿਆਪਕ ਪ੍ਰੇਸ਼ਾਨ
ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ ਖ਼ਰਾਬੀ ਕਾਰਨ ਸਕੂਲ ਮੁਖੀ ਤੇ ਅਧਿਆਪਕ ਪ੍ਰੇਸ਼ਾਨ
Publish Date: Fri, 06 Feb 2026 08:59 PM (IST)
Updated Date: Sat, 07 Feb 2026 04:09 AM (IST)

* ਵਿਦਿਆਰਥੀਆਂ ਨੂੰ ਅੱਪਡੇਸ਼ਨ, ਲੋਗ ਇਨ ਤੇ ਭਾਸ਼ਾ ਚੁਣਨ ’ਚ ਆ ਰਹੀ ਦਿੱਕਤ ਫੋਟੋ- 37, 38, 39 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ (ਈ-ਪੰਜਾਬ) ਸਹੀ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਸਕੂਲ ਪ੍ਰਬੰਧਕਾਂ ਅਤੇ ਸਕੂਲ ਮੁਖੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ-ਪੰਜਾਬ ਵੈੱਬਸਾਈਟ ’ਤੇ ਪੰਜਵੀਂ ਜਮਾਤ ਨਾਲ ਜੁੜੀਆਂ ਅਕਾਦਮਿਕ ਅੱਪਡੇਟਸ, ਦਿਸ਼ਾ-ਨਿਰਦੇਸ਼ ਅਤੇ ਹੋਰ ਜਰੂਰੀ ਨੋਟੀਫਿਕੇਸ਼ਨ ਸਮੇਂ ਸਿਰ ਉਪਲਬਧ ਨਾ ਹੋਣ ਕਰਕੇ ਸਕੂਲਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ ਜਾਂ ਤਾਂ ਖੁੱਲਦੀ ਨਹੀਂ ਜਾਂ ਫਿਰ ਉਸ ਤੇ ‘ਫਾਈਲ ਨੌਟ ਫਾਊਡ’ ਦਾ ਸੁਨੇਹਾ ਆ ਜਾਂਦਾ ਹੈ। ਕਈ ਵਾਰ ਲੋਗਇਨ ਕਰਨ ਤੋਂ ਬਾਅਦ ਵੀ ਕੰਮ ਨਾ ਹੋਣ ਕਾਰਨ ਅਧਿਆਪਕਾਂ ਦਾ ਘੰਟਿਆਂ ਬੱਦੀ ਸਮਾਂ ਵਿਅਰਥ ਜਾ ਰਿਹਾ ਹੈ ਅਤੇ ਵੈਬਸਾਈਟ ਦੇ ਕੰਮ ਨਾ ਕਰਨ ਕਰਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿੱਚ ਮਾਨਸਿਕ ਤਣਾਅ ਵੱਧ ਰਿਹਾ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਸੰਬੰਧਿਤ ਯੋਜਨਾ ਬਣਾਉਣ, ਅਕਾਦਮਿਕ ਤਿਆਰੀ ਅਤੇ ਸਕੂਲ ਪੱਧਰ ਦੇ ਕੰਮ ਰੁਕਾਵਟਾਂ ਦਾ ਸ਼ਿਕਾਰ ਹੋ ਰਹੇ ਹਨ। ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਕਲਾਸ ਪੰਜਵੀਂ ਨਾਲ ਸੰਬੰਧਿਤ ਸਾਰੀਆਂ ਲੰਬਿਤ ਅੱਪਡੇਟਸ ਜਲਦ ਜਾਰੀ ਕੀਤੀਆਂ ਜਾਣ, ਤਾਂ ਜੋ ਅਧਿਆਪਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। - ਤਕਰੀਬਨ ਇਕ ਮਹੀਨੇ ਤੋਂ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਈ-ਪੰਜਾਬ ਵੈੱਬਸਾਈਟ : ਸੁਰਿੰਦਰ ਸਿੰਘ ਨੇਗੀ ਐਸੋਸੀਏਟਿਡ ਸਕੂਲ ਜੁਆਇੰਟ ਐਕਸ਼ਨ ਫਰੰਟ ਪੰਜਾਬ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਨੇਗੀ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਈ-ਪੰਜਾਬ ਦੀ ਸਾਈਟ ਤਕਰੀਬਨ 1 ਮਹੀਨੇ ਤੋਂ ਸਹੀ ਢੰਗ ਨਾਲ ਨਾ ਚੱਲਣ ਕਾਰਨ ਬੱਚਿਆਂ ਦੀ ਪੜਾਈ ਨਾਲ ਸਬੰਧਤ ਬਹੁਤ ਅਧਿਆਪਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਈ-ਪੰਜਾਬ ਵੈੱਬਸਾਈਟ ਦੇ ਸਹੀ ਤਰੀਕੇ ਨਾ ਚੱਲਣ ਕਾਰਨ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਅੱਪਡੇਸ਼ਨ, ਲੋਗਇਨ ਅਤੇ ਭਾਸ਼ਾ ਚੁਣਨ ਦੀ ਵੀ ਦਿੱਕਤ ਝੱਲਣੀ ਪੈ ਰਹੀ ਹੈ। - ਵਿਦਿਆਰਥੀਆਂ ਦੀ ਸੀਸੀਈ ਦੀ ਰਿਪੋਰਟ ਅੱਪਡੇਟ ਕਰਨ |ਚ ਆ ਰਹੀ ਭਾਰੀ ਪ੍ਰੇਸ਼ਾਨੀ : ਪ੍ਰਿਥੀਪਾਲ ਸਿੰਘ ਇਸ ਮਾਮਲੇ ਸਬੰਧੀ ਐਸੋਸੀਏਟਿਡ ਸਕੂਲ ਜੁਆਇੰਟ ਐਕਸ਼ਨ ਫਰੰਟ ਪੰਜਾਬ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਦਕਹੀਣਾ ਹੈ ਕਿ ਈ-ਪੰਜਾਬ ਵੈੱਬਸਾਈਟ ਸਹੀ ਤਰੀਕੇ ਨਾ ਚੱਲਣ ਕਾਰਨ ਉਨ੍ਹਾਂ ਨੂੰ ਪੰਜਵੀਂ ਦੇ ਵਿਦਿਆਰਥੀਆਂ ਦੀ ਸੀਸੀਈ ਦੀ ਰਿਪੋਰਟ ਅੱਪਡੇਟ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੀਸੀਈ ਦੀ ਰਿਪੋਰਟ ਅੱਪਡੇਟ ਕਰਨ ਦੀ ਆਖਰੀ ਮਿਤੀ 20 ਫਰਵਰੀ 2026 ਤੈਅ ਕੀਤੀ ਗਈ ਹੈ, ਜਿਸ ਕਰਕੇ ਸੀਸੀਈ ਦੀ ਰਿਪੋਰਟ ਅੱਪਡੇਟ ਕਰਨ ਦਾ ਸਮਾਂ ਬਹੁਤ ਹੀ ਘੱਟ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਪੜਾਈ ਨੂੰ ਦੇਖਦੇ ਹੋਏ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ।