ਐੱਸਸੀਡੀ ਸਰਕਾਰੀ ਕਾਲਜ ਦੀ ਸਾਲਾਨਾ ਐਥਲੈਟਿਕਸ ਮੀਟ ਸੰਪੰਨ
ਐਸਸੀਡੀ ਸਰਕਾਰੀ ਕਾਲਜ ਦੀ ਸਾਲਾਨਾ ਐਥਲੈਟਿਕ ਮੀਟ ਹੋਈ ਸੰਪੰਨ
Publish Date: Fri, 27 Feb 2026 10:42 PM (IST)
Updated Date: Sat, 28 Feb 2026 04:10 AM (IST)

ਮੋਹਿਤ ਤੇ ਪਿਯੰਕਾ ਕੁਮਾਰੀ ਨੇ ਜਿੱਤਿਆ ਬੈਸਟ ਐਥਲੀਟ ਦਾ ਖਿਤਾਬ ਬਰਾੜ, ਪੰਜਾਬੀ ਜਾਗਰਣ, ਲੁਧਿਆਣਾ ਐੱਸਸੀਡੀ ਸਰਕਾਰ ਕਾਲਜ ਵਿੱਚ ਚੱਲ ਰਹੀ 106ਵਾਂ ਸਾਲਾਨਾ ਐਥਲੈਟਿਕਸ ਮੀਟ ਸਫਲਤਾਪੂਰਵਕ ਸੰਪੰਨ ਹੋ ਗਈ। ਮੀਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਹਾਕੀ ਉਲੰਪਿਅਨ ਪਦਮਸ਼੍ਰੀ ਅਤੇ ਦ੍ਰੋਣਾਚਾਰਿਆ ਐਵਾਰਡ ਪ੍ਰਾਪਤ ਬਲਦੇਵ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਪ੍ਰੋਫੈਸਰ ਕੁਲਵੰਤ ਸਿੰਘ, ਪ੍ਰੋਫੈਸਰ ਸਤਨਾਮ ਸਿੰਘ ਅਤੇ ਪ੍ਰੋਫੈਸਰ ਅਮਰਪ੍ਰੀਤ ਕੌਰ ਨੇ ਸਾਰੇ ਖੇਡ ਪ੍ਰਬੰਧਾ ਦੀ ਨਿਗਰਾਨੀ ਕੀਤੀ। ਡਾ. ਸਤਨਾਮ ਸਿੰਘ ਨੇ ਅਕਾਦਮਿਕ ਸੈਸ਼ਨ 2025–26 ਦੀ ਸਾਲਾਨਾ ਖੇਡ ਰਿਪੋਰਟ ਪੇਸ਼ ਕਰਦੇ ਦੱਸਿਆ ਕਿ ਕਾਲਜ ਬਾਸਕਟਬਾਲ ਟੀਮ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਕਾਲਜ ਵਾਲੀਬਾਲ ਟੀਮ ਨੇ ਆਲ ਇੰਡੀਆ ਪੱਧਰ ’ਤੇ ਸੋਨੇ ਦਾ ਤਮਗਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਜੋਧਾ ਸਿੰਘ ਨੇ ਚੀਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਆਸਟ੍ਰੇਲੀਆ ਵਿੱਚ ਵਾਲੀਬਾਲ ਲੀਗ ਵਿੱਚ ਭਾਗ ਲਿਆ ਅਤੇ ਖੇਲੋ ਇੰਡੀਆ ਨੈਸ਼ਨਲ ਗੇਮਜ਼ (ਨਾਰਥ ਜੋਨ) ਵਿੱਚ ਹਿੱਸਾ ਲਿਆ। ਇਸ ਮੌਕੇ 37 ਉਤਕ੍ਰਿਸ਼ਟ ਖਿਡਾਰੀਆਂ ਨੂੰ 4,000 ਰੁਪਏ ਦੇ ਚੈਕ ਪ੍ਰਦਾਨ ਕੀਤੇ ਗਏ। ਇਸ ਮੌਕੇ ਬਲਦੇਵ ਸਿੰਘ ਨੇ ਆਪਣੇ ਸ਼ੁਰੂਆਤੀ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਦੱਸਿਆ ਕਿ ਉਹ ਕਾਲਜ ਦੇ ਮੈਦਾਨਾਂ ਵਿੱਚ ਅਭਿਆਸ ਕਰਦੇ ਸਨ। ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਵਧੇਰੇ ਫੰਡਿੰਗ ਅਤੇ ਸੁਚਾਰੂ ਸੰਸਥਾਗਤ ਸਹਾਇਤਾ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਐਥਲੈਟਿਕ ਮੀਟ ਵਿੱਚ ਲੰਮੀ ਛਾਲ, ਉੱਚੀ ਛਾਲ, ਜੈਵਲਿਨ ਥ੍ਰੋ, ਸ਼ਾਟ ਪੁੱਟ ਅਤੇ ਡਿਸਕਸ ਥ੍ਰੋ ਮੁਕਾਬਲਿਆਂ ਵਿੱਚ ਭਾਗ ਲੈਦੇ ਖਿਡਾਰੀਆਂ ਵਿੱਚੋ ਬੈਸਟ ਐਥਲੀਟ ਦੇ ਖ਼ਿਤਾਬ ਮਾਰਨਿੰਗ ਕਾਲਜ ਲੜਕਿਆਂ ਵਿੱਚ ਮੋਹਿਤ, ਮਾਰਨਿੰਗ ਕਾਲਜ ਲੜਕੀਆਂ ਵਿੱਚ ਪ੍ਰਿਯੰਕਾ ਕੁਮਾਰੀ ਅਤੇ ਈਵਨਿੰਗ ਕਾਲਜ ਲੜਕਿਆਂ ਵਿੱਚ ਭਾਵਜੋਤ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਸਰਵਾਂਗੀਣ ਪ੍ਰਦਰਸ਼ਨ ਲਈ ਪ੍ਰਦਾਨ ਕੀਤੇ ਗਏ। ਅੰਤ ਵਿੱਚ ਵਾਈਸ ਪ੍ਰਿੰਸੀਪਲ ਡਾ. ਪੂਨਮ ਮਹਾਜਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।