ਪੱਛੜੀਆਂ ਸ਼੍ਰੇਣੀਆਂ ਵੱਲੋਂ ਯੂਜੀਸੀ ਬਿੱਲ ਦੇ ਹੱਕ ’ਚ ਪ੍ਰਦਰਸ਼ਨ ਕਰਨ ਦਾ ਐਲਾਨ
ਐਸੀ, ਐਸਟੀ,ਓਬੀਸੀ ਤੇ ਪੱਛੜੀਆ ਸ੍ਰੇਣੀਆ ਵਲੋਂ ਯੂਜੀਸੀ ਬਿੱਲ ਦੇ ਹੱਕ ’ਚ ਪ੍ਰਦਰਸ਼ਨ ਕਰਨ ਦਾ ਐਲਾਨ
Publish Date: Fri, 20 Feb 2026 09:02 PM (IST)
Updated Date: Fri, 20 Feb 2026 09:03 PM (IST)

- ਦੇਸ਼ ਦੇ 85 ਫ਼ੀਸਦੀ ਲੋਕ ਯੂਜੀਸੀ ਬਿੱਲ ਦੇ ਹੱਕ ’ਚ ਦੇਸ਼ ਵਿਆਪੀ ਅੰਦੋਲਨ ਕਰ ਰਹੇ : ਚੌਧਰੀ ਯਸ਼ਪਾਲ ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਪਿਛਲੇ ਦਿਨੀਂ ਕੇਂਦਰ ਦੀ ਸਰਕਾਰ ਵੱਲੋਂ ਐੱਸਸੀ/ਐੱਸਟੀ/ਓਬੀਸੀ ਵਰਗਾਂ ਦੇ ਹਿੱਤ ਲਈ ਯੂਜੀਸੀ ਬਿੱਲ ਪਾਸ ਕੀਤਾ ਗਿਆ ਸੀ ਅਤੇ ਇਸ ਬਿੱਲ ਨੂੰ ਸੁਪਰੀਮ ਕੋਰਟ ਵੱਲੋਂ ਲਾਗੂ ਨਾ ਕਰਨ ’ਤੇ ਰੋਕ ਲਗਾ ਦੇਣ ਦੇ ਰੋਸ ਵਜੋਂ ਐੱਸਸੀ, ਐੱਸਟੀ, ਓਬੀਸੀ ਅਤੇ ਪੱਛੜੀਆਂ ਸ਼੍ਰੇਣੀਆਂ ਵੱਲੋਂ ਭਾਰਤੀ ਸੰਵਿਧਾਨ ਬਚਾਓ ਮੋਰਚੇ ਦੇ ਬੈਨਰ ਹੇਠ ਜਗਰਾਓਂ ਪੁਲ ਵਿਖੇ 2 ਮਾਰਚ ਨੂੰ ਭਾਰੀ ਰੋਸ ਪ੍ਰਦਰਸਨ ਕਰਕੇ ਪ੍ਰਧਾਨ ਮੰਤਰੀ ਨਾਂ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ! ਇਸ ਸਬੰਧੀ ਜਣਕਾਰੀ ਦਿੰਦਿਆਂ ਸਵਿਧਾਨ ਬਚਾਓ ਮੋਰਚਾ ਦੇ ਆਗੂ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਦੇਸ਼ ਦੇ 85 ਫ਼ੀਸਦੀ ਲੋਕ ਯੂਜੀਸੀ ਬਿੱਲ ਦੇ ਹੱਕ ਵਿੱਚ ਦੇਸ਼ ਵਿਆਪੀ ਅੰਦੋਲਨ ਕਰ ਰਹੇ ਹਨ। ਇਸ ਬਿੱਲ ਦੇ ਸਮਰਥਨ ’ਚ ਸਾਰੀਆਂ ਅੰਬੇਡਕਰੀ ਸੰਸਥਾਵਾਂ ਵੱਲੋਂ ਸਾਂਝੀ ਅਹਿਮ ਮੀਟਿੰਗ 22 ਤਰੀਕ ਐਤਵਾਰ ਸਾਮ 4 ਵਜੇ ਡਾਕਟਰ ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਤੀਵਾਦੀ ਵਿਵਸਥਾ ਵਾਲੀਆਂ ਸਰਕਾਰਾਂ ਨੇ ਜਾਤੀ ਵਿਵਸਥਾ ਨੂੰ ਘਟਾਉਣ ਦੀ ਬਜਾਏ ਮੁੱਠੀ ਭਰ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇ ਕੇ ਇਸ ਭੇਦਭਾਵ ਨੂੰ ਵਧਾ ਰਹੀਆਂ। ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਸਾਡੀਆਂ ਸਿੱਖਿਆਵਾਂ ਸੰਸਥਾਵਾਂ ਵਿੱਚ ਵੀ ਜਾਤੀ ਅਧਿਕਾਰਤ ਵਿਤਕਰੇ ਵੱਧ ਗਏ ਹਨ। ਜਿਸ ਤਹਿਤ ਹਜ਼ਾਰਾਂ ਹੀ ਐੱਸਸੀ/ਐੱਸਟੀ ਅਤੇ ਓਬੀਸੀ ਸਮਾਜ ਦੇ ਨੌਜਵਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਹੈਪੀ, ਅਸ਼ਵਨੀ ਕੁਮਾਰ ਮੱਖਣ ਅਤੇ ਬਬਲੂ ਖਾਨ ਆਦਿ ਹਾਜ਼ਰ ਸਨ।