ਸਰਵਹਿੱਤਕਾਰੀ ਸਕੂਲ ਨੇ ਕੱਢੀ ਸਵਦੇਸ਼ੀ ਰੈਲੀ
ਸਰਵਹਿੱਤਕਾਰੀ ਸਕੂਲ ਨੇ ਕੱਢੀ ਸਵਦੇਸ਼ੀ ਰੈਲੀ
Publish Date: Wed, 21 Jan 2026 07:11 PM (IST)
Updated Date: Thu, 22 Jan 2026 04:10 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਵਦੇਸ਼ੀ ਦੌੜ ਨਾਲ ਸਬੰਧਿਤ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਪ੍ਰਦੀਪ ਕੁਮਾਰ, ਸੁਰੇਸ਼ ਗਰਗ, ਡਾ. ਕੁਨਾਲ, ਟੋਨੀ ਵਰਮਾ, ਜ਼ਿਲ੍ਹਾ ਪ੍ਰਚਾਰਕ ਲਵਨੀਸ਼ ਕੁਮਾਰ ਅਤੇ ਪਿ੍ਰੰਸੀਪਲ ਨੀਲੂ ਨਰੂਲਾ ਨੇ ਰੈਲੀ ਬਾਰੇ ਦੱਸਦਿਆਂ ਇਸ ਵਿਦੇਸ਼ੀ ਦੌੜ ਦਾ ਆਯੋਜਨ 12 ਜਨਵਰੀ ਤੋਂ ਲੈ ਕੇ 23 ਜਨਵਰੀ ਤੱਕ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਅਤੇ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਦਾ ਵਿਚਾਰ ਸੀ ਕਿ ਦੂਸਰਿਆਂ ਉੱਪਰ ਵਿਸ਼ਵਾਸ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ, ਜੋ ਵਿਅਕਤੀ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਉਹ ਸਾਰੀਆਂ ਸ਼ਕਤੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਉਦੋਂ ਤੱਕ ਆਪਣੇ ਉਦੇਸ਼ਾਂ ਵੱਲ ਵਧਦੇ ਰਹਿਣਾ ਚਾਹੀਦਾ ਹੈ, ਜਦ ਤੱਕ ਸਾਨੂੰ ਆਪਣਾ ਟੀਚਾ ਪ੍ਰਾਪਤ ਨਹੀਂ ਹੁੰਦਾ। ਇਸ ਮੌਕੇ ਟੋਨੀ ਵਰਮਾ ਨੇ ਕਿਹਾ ਕਿ ਸਾਨੂੰ ਸਵਦੇਸ਼ੀ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਚੀਜ਼ਾਂ ਦੇ ਪ੍ਰਯੋਗ ਨੂੰ ਵਧਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸਮੇਂ ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਦਾ ਪ੍ਰਣ ਲਿਆ। ਇਹ ਰੈਲੀ ਸਰਵਹਿੱਤਕਾਰੀ ਸਕੂਲ ਤੋਂ ਸ਼ੁਰੂ ਕੀਤੀ ਗਈ ਅਤੇ ਸਬਜ਼ੀ ਮੰਡੀ ਤੋਂ ਕਮਲ ਚੌਂਂਕ ਵੱਲ ਹੁੰਦਿਆਂ ਹੋਇਆ ਅਨਾਰਕਲੀ ਬਾਜ਼ਾਰ ਤੋਂ ਵਾਪਸ ਸਕੂਲ ਪਹੁੰਚ ਕੇ ਸਮਾਪਤ ਹੋਈ। ਕਮਲ ਚੌਂਂਕ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਸਵਦੇਸ਼ੀ ਚੀਜ਼ਾਂ ਨਾਲ ਸਬੰਧਿਤ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਰੈਲੀ ਵਿੱਚ ਸਕੂਲ ਵਿਦਿਆਰਥੀ ਅਤੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ।