ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਸੰਤ ਸਮਾਗਮ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ
Publish Date: Sun, 08 Mar 2026 07:01 PM (IST)
Updated Date: Mon, 09 Mar 2026 04:10 AM (IST)
ਜਥੇ ਨੇ ਕੀਰਤਨ ਕਰ ਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ
-ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗਏ
ਪੰਜਾਬੀ ਜਾਗਰਣ ਟੀਮ, ਲੁਧਿਆਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਿੰਡ ਕਡਿਆਣਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦਲਿਤ ਜਾਗ੍ਰਤੀ ਫੈਡਰੇਸ਼ਨ ਪੰਜਾਬ ਤੋਂ ਇਲਾਵਾ ਸਤਿਗੁਰੂ ਰਵਿਦਾਸ ਜਾਗ੍ਰਤੀ ਮਿਸ਼ਨ ਸਮੇਤ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਸੰਤ ਬਾਬਾ ਬਾਬਾ ਸਤਵਿੰਦਰਜੀਤ ਸਿੰਘ ਹੀਰਾ, ਬਾਬਾ ਗੁਰਵਿੰਦਰ ਸਿੰਘ, ਭਾਈ ਜਗਮਿੰਦਰ ਸਿੰਘ (ਜੰਡਿਆਲੀ ਵਾਲੇ) ਅਤੇ ਭਾਈ ਸਤਨਾਮ ਸਿੰਘ (ਨਕੋਦਰ ਵਾਲੇ),ਸੰਤ ਪ੍ਰੀਤ ਰਵਿਦਾਸੀਆ ਵੱਲੋਂ ਕੀਰਤਨ ਰਾਹੀਂ ਗੁਰਬਾਣੀ ਦਾ ਉਚਾਰਨ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਸੁਣਾਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।
ਸੰਤ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਨਾਮਵਰ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ’ਚ ਦਲਿਤ ਜਾਗ੍ਰਤੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਕਡਿਆਣਾ ਨੇ ਸਮਾਗਮ ਵਿੱਚ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਤ ਸਮਾਗਮ ਸਤਿਗੁਰੂ ਰਵਿਦਾਸ ਜਾਗ੍ਰਤੀ ਮਿਸ਼ਨ ਅਤੇ ਦਲਿਤ ਜਾਗ੍ਰਤੀ ਫੈਡਰੇਸ਼ਨ ਤੋਂ ਇਲਾਵਾ ਪਿੰਡ ਕਡਿਆਣਾ ਦੀ ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ।
ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਤਿੰਦਰਪਾਲ ਸਿੰਘ ਤਾਜਪੁਰੀ, ਪ੍ਰਧਾਨ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਐਡਵੋਕੇਟ ਸੁਮਨ, ਨੰਬਰਦਾਰ ਰਾਮ ਕਿਸ਼ਨ ਸਿੰਘ,ਮਾਸਟਰ ਸਵਰਨ ਸਿੰਘ, ਸਾਬਕਾ ਸਰਪੰਚ ਲੇਖਰਾਜ ਸਿੰਘ, ਗੁਰਦੇਵ ਸਿੰਘ ਪੰਜਾਬ ਪੁਲਿਸ,ਦਰਸ਼ਨ ਸਿੰਘ ਬੋੜੇ, ਸਤਨਾਮ ਸਿੰਘ ਬੋੜੇ, ਸ਼ਿੰਦਰ ਸਿੰਘ ਸਲੇਮਪੁਰ, ਬਿੱਲੂ ਸਲੇਮਪੁਰ, ਸੀਤਾ ਰਾਮ ਫਤਿਹਗੜ੍ਹ,ਗੁਰਦੀਪ ਸਿੰਘ ਮੀਊਵਾਲ,ਸੀਤਾ ਰਾਮ ਮੀਊਵਾਲ,ਰਾਣਾ ਰਾਮ ਕਡਿਆਣਾ, ਜਿੰਦਰਪਾਲ ਸਿੰਘ, ਗੁਰਮੇਲ ਸਿੰਘ, ਕਿਸ਼ਨ ਲਾਲ ਮੀਊਵਾਲ, ਰਜਿੰਦਰ ਕੁਮਾਰ, ਗੁਰਦੇਵ ਲਾਲ ਦੇਵੀ, ਲਖਵੀਰ ਸਿੰਘ ਕਡਿਆਣਾ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਅਜੈ ਸਿੰਘ, ਰਸ਼ਪਾਲ ਸਿੰਘ, ਜਰਨੈਲ ਸਿੰਘ,ਰੂਪ ਲਾਲ,ਬਿੱਕਰ ਸਿੰਘ, ਹਰਮੇਸ਼ ਲਾਲ, ਸਾਬਕਾ ਸਰਪੰਚ ਅਮਰਜੀਤ ਸਿੰਘ ਰਾਏ, ਨਰਪਿੰਦਰ ਸਿੰਘ ਲੁਧਿਆਣਾ,ਅਮਨ ਬੰਗੜ, ਗੁਰਦੀਪ ਸਿੰਘ, ਰਾਜਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ ਸੰਘਾਂ, ਪਰਮਜੀਤ ਸਿੰਘ, ਕੁਲਦੀਪ ਸਿੰਘ,ਰਾਮਪਾਲ ਲੁਧਿਆਣਾ, ਗੁਰਦੇਵ ਸਿੰਘ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।