ਸੰਵਿਧਾਨ ਬਚਾਓ ਮੋਰਚੇ ਵੱਲੋਂ ਯੂਜੀਸੀ ਐਕਟ ਦੇ ਸਮਰਥਨ ’ਚ ਕੱਢਿਆ ਪੈਦਲ ਮਾਰਚ
ਸੰਵਿਧਾਨ ਬਚਾਓ ਮੋਰਚੇ ਵੱਲੋਂ ਯੂਜੀਸੀ ਐਕਟ ਦੇ ਸਮਰਥਨ ’ਚ ਕੱਢਿਆ ਪੈਦਲ ਮਾਰਚ
Publish Date: Mon, 02 Mar 2026 08:13 PM (IST)
Updated Date: Mon, 02 Mar 2026 08:16 PM (IST)

ਵਿਸ਼ਾਲ/ਰਾਣਾ ਮਲ ਤੇਜ਼ੀ ਪੰਜਾਬੀ ਜਾਗਰਣ ਲੁਧਿਆਣਾ ਸੰਵਿਧਾਨ ਬਚਾਓ ਮੋਰਚੇ ਵੱਲੋਂ ਯੂਜੀਸੀ ਐਕਟ ’ਤੇ ਲੱਗੀ ਰੋਕ ਹਟਾਉਣ ਲਈ ਤੇ ਐੱਸਸੀ/ਐੱਸਟੀ ਕਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਥਾਨਕ ਜਗਰਾਓਂ ਪੁਲ ਤੋਂ ਡੀਸੀ ਦਫ਼ਤਰ ਤੱਕ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਡੀਸੀ ਹਿਮਾਂਸ਼ੂ ਜੈਨ ਰਾਹੀਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੰਗ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਪ੍ਰਧਾਨ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਵਿੱਚ ਦਲਿਤ ਵਿਦਿਆਰਥੀਆਂ ਨਾਲ ਹੋ ਰਹੇ ਭੇਦਭਾਵ ਨੂੰ ਖ਼ਤਮ ਕਰਨ ਲਈ ਯੂਜੀਸੀ ਐਕਟ ਲਾਗੂ ਕੀਤਾ ਗਿਆ ਸੀ ਜਿਸ ਰਾਹੀਂ ਜੇਕਰ ਕਿਸੇ ਵੀ ਵਿਦਿਆਰਥੀ ਨਾਲ ਕਾਲਜ, ਯੂਨੀਵਰਸਿਟੀ ਜਾਂ ਹੋਰ ਸਿੱਖਿਆ ਸੰਸਥਾਵਾਂ ਵਿਖੇ ਜਾਤੀਗਤ ਭੇਦ ਭਾਵ ਹੁੰਦਾ ਹੈ ਤਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਵਿਵਸਥਾ ਕੀਤੀ ਗਈ ਸੀ ਪਰ ਸਮਾਜ ਦੇ ਉਚ ਵਰਗ ਵਲੋਂ ਸੜਕਾਂ ’ਤੇ ਉਤਰ ਕੇ ਇਸਦਾ ਡੱਟਵਾਂ ਵਿਰੋਧ ਕੀਤਾ ਗਿਆ। ਇਸ ਤਹਿਤ ਸੁਪਰੀਮ ਕੋਰਟ ਵਲੋਂ ਉਕਤ ਯੂਜੀਸੀ ਐਕਟ ’ਤੇ ਰੋਕ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਦਾਲਤਾਂ ਤੇ ਪੁਲਿਸ ਅਧਿਕਾਰੀ ਐਸਸੀ ਕਮਿਸ਼ਨ ਨੂੰ ਨਹੀਂ ਮੰਨਦੀ ਤੇ ਅਦਾਲਤਾਂ ਨੇ ਆਪਣੇ ਕਈ ਫ਼ੈਸਲਿਆਂ ਵਿੱਚ ਕਿਹਾ ਕਿ ਹੈ ਕਿ ਐਸਸੀ ਕਮਿਸ਼ਨ ਸਿਰਫ਼ ਸਿਫ਼ਾਰਿਸ਼ ਕਰ ਸਕਦਾ ਹੈ ਜਦੋਂ ਕਿ ਪੁਲਿਸ ਕਹਿੰਦੀ ਹੈ ਕਿ ਕਿਸੇ ਵੀ ਮਾਮਲੇ ਦੀ ਜਾਂਚ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਪੁਲਿਸ ਨੂੰ ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਸੀ ਕਮਿਸ਼ਨਰ ਕੋਲ ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਸ਼ਕਤੀ ਹੀ ਨਹੀਂ ਹੈ ਤਾਂ ਫ਼ਿਰ ਉਸ ਦਾ ਕੀ ਫ਼ਾਇਦਾ ਹੈ ਅਤੇ ਅੰਤ ਵਿਚ ਕਿਹਾ ਕਿ ਐਸਸੀ ਸਮਾਜ ਦੀ ਵੀ ਸਲਾਨਾ ਇਨਕਮ ਸੀਮਾ ਨੂੰ ਬਾਕੀਆਂ ਤਰ੍ਹਾਂ 8 ਲੱਖ ਕੀਤਾ ਜਾਵੇ ਤੇ ਵਿਸ਼ੇਸ਼ ਤੌਰ ਤੇ ਡੀਸੀ ਲੁਧਿਆਣਾ ਵੱਲੋਂ ਵਾਲਮੀਕਿ ਭਵਨ ਲੁਧਿਆਣਾ ਦਾ ਦੌਰਾ ਕਰਕੇ ਉਸਦੀ ਬਦ ਤੋਂ ਬਦਤਰ ਹੋ ਰਹੀ ਹਾਲਾਤ ਦਾ ਤੁਰੰਤ ਨੋਟਿਸ ਲਿਆ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਐਸ ਸੀ ਸਮਾਜ ਦੀਆਂ ੳਕਤ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਰਮਨਜੀਤ ਲਾਲੀ, ਆਨੰਦ ਕਿਸ਼ੋਰ, ਬਲਵਿੰਦਰ ਬਿੱਟਾ, ਬੰਸੀ ਲਾਲ ਪ੍ਰੇਮੀ, ਆਨੰਦ ਰਾਖ਼ਸ਼ਸ, ਦੇਵ ਰਾਜ ਅਸੁਰ, ਰੋਹਿਤ ਸਹੋਤਾ, ਵਿੱਕੀ ਸਹੋਤਾ, ਨਰੇਸ਼ ਬੱਤਰਾ, ਵਿਜੈ ਮੋਰੀਆ, ਮੁਕੇਸ਼ ਸ਼ਾਹ, ਮਨੋਜ ਚੌਹਾਨ, ਐਡਵੋਕੇਟ ਨਰਿੰਦਰ ਆਦਿਆ, ਬਲਵਿੰਦਰ ਡੁਲਗਚ, ਸੰਜੇ ਦਿਸ਼ਾਵਰ, ਬਬਲੂ ਅਨਾਰਿਆ, ਅਸ਼ੋਕ ਬੰਟੂ, ਸ਼ਾਮ ਬੋਹਤ, ਸ਼ੀਤਲ ਆਦਿਵੰਸੀ, ਸੰਜੀਵ ਬੇਗਰਾ, ਜਤਿੰਦਰ ਘਾਵਰੀ, ਜਤਿੰਦਰ ਖਾਲਸਾ, ਦੀਪੂ ਘਈ, ਲਵ ਦਾਵਿ੍ਰੜ, ਅਮਨ ਬੱਸੀ, ਜੋਗਿੰਦਰ ਰਾਏ, ਸ਼ੀਤਾ ਰਾਮ, ਰੂਪ ਰਾਣੀ, ਕੁਲਦੀਪ ਖ਼ਾਲਸਾ, ਸ਼ਾਮ ਲਾਲ, ਅਰੁਣ ਚੰਡਾਲਿਆ, ਰਤਨ ਵੜੈਚ, ਐਡਵੋਕੇਟ ਰਾਹੁਲ ਪੁਹਾਲ, ਮਿੰਕਲ ਬਿਰਲਾ, ਰਾਜ ਕੁਮਾਰ ਹੈਪੀ, ਸੁਨੀਲ ਹੰਸ, ਰੋਬਿਨ ਅਟਵਾਲ, ਸੋਨੂੰ ਸੂਦ ਆਦਿ ਹਾਜ਼ਰ ਸਨ।