ਸਾਮਿਆ ਨੇ ਬੀਬੀਏ ਵਿੱਚੋਂ 5ਵਾਂ ਯੂਨੀਵਰਸਿਟੀ ਸਥਾਨ ਲਿਆ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਦੀ ਸਾਮਿਆ ਨੇ ਬੀਬੀਏ ਵਿੱਚੋਂ 5ਵਾਂ ਯੂਨੀਵਰਸਿਟੀ ਸਥਾਨ ਲਿਆ
Publish Date: Thu, 23 Apr 2026 07:15 PM (IST)
Updated Date: Fri, 24 Apr 2026 04:07 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਸੰਬਰ 2025 ਵਿੱਚ ਲਈ ਗਈ ਬੀਬੀਏ ਸਮੈਸਟਰ ਤੀਜੇ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ਵਿੱਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਨਤੀਜੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਸਾਮਿਆ ਨੇ 8.50 ਐੱਸਜੀਪੀਏ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ’ਚ 5ਵਾਂ ਸਥਾਨ ਤੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਿਮਰਨਜੀਤ ਕੌਰ ਨੇ 8.00 ਐੱਸਜੀਪੀਏ ਹਾਸਲ ਕਰ ਕੇ ਪੰਜਾਬ ਯੂਨੀਵਰਸਿਟੀ ’ਚੋਂ 15ਵਾਂ ਸਥਾਨ ਤੇ ਕਾਲਜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਮੁਸਕਾਨ ਰਹੇਜਾ 7.58 ਐੱਸਜੀਪੀਏ ਨਾਲ਼ ਕਾਲਜ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਉਨ੍ਹਾਂ ਦੀ ਸਹੀ ਅਗਵਾਈ ਲਈ ਵਧਾਈ ਦਿੰਦਿਆਂ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜਾ ਪ੍ਰਾਪਤ ਕਰ ਕੇ ਆਪਣਾ, ਆਪਣੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।