ਕਿਸਾਨ ਮੋਰਚੇ ’ਚ ਪੁੱਜੇ ਸੰਤ ਬਾਬਾ ਸੁਖਵਿੰਦਰ ਆਲੋਵਾਲ
ਕਿਸਾਨ ਮੋਰਚੇ ’ਚ ਪੁੱਜੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ
Publish Date: Wed, 18 Mar 2026 07:16 PM (IST)
Updated Date: Thu, 19 Mar 2026 04:10 AM (IST)

ਫੋਟੋ ਨੰਬਰ- 28 ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਟੋਲ ਪਲਾਜਾ ਤੇ ਲੱਗਾ ਕਿਸਾਨ ਮੋਰਚਾ ਅੱਜ ਪੰਜਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਪਰ ਮਾਨ ਸਰਕਾਰ ਨੇ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਇਹ ਪ੍ਰਗਟਾਵਾ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਮੈਂਬਰ ਕੋਰ ਕਮੇਟੀ ਭਾਰਤ ਅਤੇ ਮੁਖ ਸੇਵਾਦਾਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਅਤੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਤੁਰੰਤ ਹੀ ਜਿਹੜੇ ਕੰਮ ਹਨ ਉਹ ਸ਼ੁਰੂ ਕੀਤੇ ਜਾਣਗੇ। ਕੰਮਾਂ ਦਾ ਸਿਰਫ ਦਿਖਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੂਟਾ ਪਿੰਡ ਵਿੱਚ ਚਲਦੀ ਮਾਈਨਿੰਗ ਬੰਦ ਕਰਾਈ ਜਾਵੇ। ਉਨ੍ਹਾਂ ਕਿਹਾ ਕਿ 22 ਮਾਰਚ ਤੱਕ ਦਾ ਟਾਈਮ ਸਰਕਾਰ ਨੂੰ ਜਿਹੜਾ ਅਸੀਂ ਦਿੱਤਾ ਹੈ,ਜੇਕਰ ਸਾਡੀਆਂ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ 22 ਤਰੀਕ ਨੂੰ ਲਾਡੋਵਾਲ ਦਾ ਟੋਲ ਪਲਾਜਾ ਫਰੀ ਕੀਤਾ ਜਾਵੇਗਾ। ਇਸ ਮੌਕੇ ਭੋਲਾ ਸਿੰਘ ਜ਼ਿਲ੍ਹਾ ਪ੍ਰਧਾਨ, ਬਾਬਾ ਤੀਰਥ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਬਾਬਾ ਮੰਗਲ ਸਿੰਘ ਕੋਰ ਕਮੇਟੀ ਮੈਂਬਰ, ਸਰਜੀਤ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਸਿਲਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਗੁਰਮੁਖ ਹਲਕਾ ਪ੍ਰਧਾਨ, ਕਸ਼ਮੀਰ ਸਿੰਘ, ਅਮਰੀਕ ਸਿੰਘ, ਸੁਪ੍ਰੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਸੋਨੀ ਸਰਪੰਚ ਬੂਥਗੜ੍ਹ, ਜੱਸੀ ਆਦਿ ਹਾਜ਼ਰ ਸਨ।