ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਓਪਰੇਟਰ ਵੈੱਲਫੇਅਰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਸੰਪਨ
ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਓਪਰੇਟਰ ਵੈੱਲਫੇਅਰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਸੰਪਨ
Publish Date: Sat, 14 Mar 2026 08:43 PM (IST)
Updated Date: Sun, 15 Mar 2026 04:16 AM (IST)

ਫੋਟੋ- 22 ਕੈਪਸ਼ਨ-ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਓਪਰੇਟਰ ਵੈੱਲਫੇਅਰ ਸੁਸਾਇਟੀ ਦੀ ਨਵ-ਨਿਯੁਕਤ ਮੈਂਬਰਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਹੋਰ। ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਓਪਰੇਟਰ ਵੈੱਲਫੇਅਰ ਸੁਸਾਇਟੀ ਸਾਹਨੇਵਾਲ ਦੇ ਸਮੂਹ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਦੌਰਾਨ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਨਵੀਂ ਕਮੇਟੀ ਦੀ ਚੋਣ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਵਿੱਚ ਕੀਤੀ ਗਈ। ਇਸ ਚੋਣ ਦੌਰਾਨ ਜਸਕਰਨ ਸਿੰਘ ਲਾਲੀ ਨੂੰ ਚੇਅਰਮੈਨ, ਮਨਧੀਰ ਸਿੰਘ ਧੀਰਾ ਨੂੰ ਪ੍ਰਧਾਨ ਅਤੇ ਰਵਿੰਦਰ ਸਿੰਘ ਬੱਬੂ ਖਾਲਸਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਕੁਲਦੀਪ ਐਰੀ ਨੂੰ ਵਾਇਸ ਪ੍ਰਧਾਨ, ਗੁਰਮੀਤ ਸਿੰਘ ਪੱਪੂ ਤਲਵਾੜਾ ਨੂੰ ਕੈਸ਼ੀਅਰ,ਅਸ਼ੋਕ ਕੁਮਾਰ ਨੂੰ ਕੈਸ਼ੀਅਰ ਅਤੇ ਕੁਲਵੀਰ ਸਿੰਘ ਰਾਏ ਨੂੰ ਵੀ ਕੈਸ਼ੀਅਰ ਨਿਯੁਕਤ ਕਰਕੇ ਜ਼ਿੰਮੇਵਾਰੀ ਸੌਂਪੀ ਗਈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਵੀਂ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇੱਕ ਦੂਸਰੇ ਨਾਲ ਜੁੜਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।ਨਵ-ਨਿਯੁਕਤ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਬਾਇਆ ਗਿਆ ਕਿ ਉਹ ਸਮੂਹ ਮੈਂਬਰਾਂ ਨੂੰ ਨਾਲ ਲੈਕੇ ਚੱਲਣਗੇ ਅਤੇ ਇੱਕ-ਦੂਜੇ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਨਗੇ। ਇਸ ਮੌਕੇ ਕੇਵਲ ਮਾਜਰਾ, ਰਾਜੂ ਚੌਧਰੀ, ਸਰਬਜੀਤ ਸਿੰਘ ਪਵਾ, ਬਲਜੀਤ ਸਿੰਘ ਕੁਹਾੜਾ, ਕਮਲਜੀਤ ਸਿੰਘ, ਗੁਰਦੀਪ ਸਿੰਘ ਮਜਾਰਾ, ਪ੍ਰਧਾਨ ਅੰਮ੍ਰਿਤਪਾਲ ਸਿੰਘ ਕਨੇਚ, ਹਰਪ੍ਰੀਤ ਸਿੰਘ ਹੈਪੀ, ਸੁੱਚਪਾਲ ਸਿੰਘ, ਤਰਨਜੀਤ ਸਿੰਘ ਤਰਨਾ, ਗੁਰਮੀਤ ਸਿੰਘ ਗੀਤ, ਗੁਰਮੀਤ ਸਿੰਘ ਪਵਾ, ਦੀਪਾ ਪਾਂਗਲੀ, ਰਣਜੀਤ ਸਿੰਘ, ਰਵੀ ਪਵਾ, ਗੁਰਪ੍ਰੀਤ ਸਿੰਘ, ਲਾਲੀ, ਮਨਪ੍ਰੀਤ ਸਿੰਘ ਕੁਹਾੜਾ, ਰਿੰਕੂ ਖਾਲਸਾ, ਦਲਜੀਤ ਸਿੰਘ ਬੱਗਾ, ਓਮ ਪ੍ਰਕਾਸ਼ ਗੋਇਲ, ਸਤਵਿੰਦਰ ਸਿੰਘ ਹੈਪੀ, ਨਰੇਸ਼ ਗੋਇਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਮਨਜਿੰਦਰ ਸਿੰਘ ਭੋਲਾ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ ਸਮੇਤ ਹੋਰ ਹਾਜ਼ਰ ਸਨ।