- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਵਾਧਸ ਵੱਲੋਂ ਗਣਤੰਤਰ ਦਿਵਸ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ

ਯੂਨੀਅਨ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਕਰੇਗੀ ਤਿੱਖਾ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਵੱਲੋਂ ਕਾਰਜਕਾਰੀ ਸਰਵਉਚ ਨਿਰਦੇਸ਼ਕ ਵੀਰੇਸ਼ ਧੀਂਗਾਨ ਦੀ ਅਗਵਾਈ ’ਚ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜੋਨ ਏ ਵਿਖੇ 77ਵੇਂ ਗਣਤੰਤਰ ਦਿਵਸ ਨੂੰ ਸੰਵਿਧਾਨ ਦਿਵਸ ਦੇ ਰੂਪ ’ਚ ਮਨਾਇਆ ਗਿਆ। ਇਸ ਮੌਕ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਵਾਈਸ ਚੇਅਰਮੈਨ ਰਵੀ ਬਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਸੁਮੱਚੀ ਟੀਮ ਵੱਲੋਂ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਧੀਂਗਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਜਿਥੇ ਵਿਦੇਸ਼ਾਂ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰ ਕੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਸੰਵਿਧਾਨ ਦੀ ਰਚਨਾ ਕੀਤੀ, ਉਥੇ ਹੀ ਇਹ ਸੰਵਿਧਾਨ 26 ਜਨਵਰੀ 1950 ਨੂੰ ਪੂਰੇ ਭਾਰਤ ਵਿਚ ਲਾਗੂ ਹੋਇਆ ਜਿਸ ਨਾਲ ਭਾਰਤ ਸੰਪੂਰਨ ਗਣਰਾਜ ਬਣ ਗਿਆ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਜਿਥੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਅਤੇ ਹੱਕ ਦਿੱਤੇ, ਉਥੇ ਹੀ ਭਾਰਤ ਦੀ ਜਨਤਾ ਦੀ ਸਭ ਤੋਂ ਮਹੱਤਵਪੂਰਨ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜਿਸ ਨਾਲ ਭਾਰਤ ਦੇ ਲੋਕ ਇਹ ਫ਼ੈਸਲਾ ਕਰ ਸਕਣਗੇ ਕਿ ਹੁਣ 5 ਸਾਲ ਬਾਅਦ ਕਿਸ ਦੀ ਸਰਕਾਰ ਬਣੇਗੀ। ਇਸ ਮੌਕੇ ਨਰੇਸ਼ ਧੀਂਗਾਨ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਕਿ ਉਹ ਦੇਸ਼ ਵਿਚ ਸਮਾਨ ਸਿੱਖਿਆ ਪ੍ਰਣਾਲੀ ਲਾਗੂ ਕਰਨ ਅਤੇ ਜਨਤਾਂ ਨੂੰ ਚੰਗੀ ਸਿਹਤ ਸਹੂਲਤਾਵਾਂ ਮੁਹੱਈਆ ਕਰਾਉਣ ਤੇ ਯੂਥ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ ਅਤੇ ਸਾਨੂੰ ਸਾਰਿਆ ਨੂੰ ਅੱਜ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਕਿਉਂਕਿ ਸਿੱਖਿਅਤ ਨਾਗਰਿਕ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ।
ਇਸ ਦੌਰਾਨ ਨਗਰ ਨਿਗਮ ਕਰਮਚਾਰੀ ਯੂਨੀਅਨ ਵਲੋਂ ਮੈਂਬਰਸ਼ਿਪ ਮੁਹਿੰਮ ਭਰਨ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਰਵੀ ਬਾਲੀ ਨੇ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਸੰਵਿਧਾਨ ਵਿਚ ਬਾਬਾ ਸਾਹਿਬ ਨੇ ਜੋ ਹੱਕ ਸਾਨੂੰ ਦਿੱਤੇ ਕਈ ਵਾਰ ਉਨ੍ਹਾਂ ਨੂੰ ਲੈਣ ਲਈ ਸੰਘਰਸ਼ ਦਾ ਰਾਹ ਵੀ ਅਪਣਾਉਂਣਾ ਪੈਂਦਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਗਰ ਨਿਗਮ ਵਲੋਂ ਠੇਕੇਦਾਰੀ ਪ੍ਰਥਾ ਦਾ ਖਾਤਮਾ ਤੇ ਸਮੂਹ ਦਰਜਾਚਾਰ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਾਸ਼ਟਰੀ ਪ੍ਰਚਾਰ ਮੰਤਰੀ ਧਰਮਵੀਰ ਅਨਾਰਿਆ, ਯੂਨੀਅਨ ਪ੍ਰਧਾਨ ਵਿੱਕੀ ਰਹੇਲਾ, ਯੂਥ ਵਿੰਗ ਪੰਜਾਬ ਪ੍ਰਧਾਨ ਰਾਜਵੀਰ ਚੌਟਾਲਾ, ਜ਼ਿਲ੍ਹਾ ਪ੍ਰਧਾਨ ਪਿੰਕਾ ਚੰਡਾਲੀਆ, ਸ਼ਹਿਰੀ ਪ੍ਰਧਾਨ ਰਵੀ ਮਤੰਗ, ਪ੍ਰਦੀਪ ਲਾਂਬਾ, ਸੁਭਾਸ਼ ਸੌਦੇ, ਮਦਨ ਲਾਲ ਜੋਸ਼, ਵਰੁਣ ਰਾਜ, ਦੀਪਕ ਖਟਿਕ, ਸੁਮਿਤ ਚੌਟਾਲਾ, ਸੁਸ਼ੀਲ ਰੱਤੀ, ਅਰਜੁਨ ਭੂੰਬਕ, ਵਿਕਾਸ ਸੌਦੇ, ਵਿਕਾਸ ਚੌਹਾਨ, ਗਗਨ ਭੰਡਾਰੀ, ਦੀਪਕ ਖੋਸਲਾ, ਪਵਨ ਟਾਂਕ, ਵਿੱਕੀ ਮਿਸ਼ਰਾ, ਕਿਸ਼ਨਾ, ਅਰੁਣ ਵੈਦ, ਇੰਦਰਜੋਤ ਸਿੰਘ, ਦੀਪਕ ਧੀਂਗਾਨ, ਰਾਮਸੂਰਤ, ਪ੍ਰਿੰਕਾ ਆਨੰਦ, ਦਰਸ਼ਨ ਬਬਲਾ, ਕਰਮਵੀਰ ਸੌਦੇ, ਕਮਲ ਭੱਟੀ, ਗੌਤਮ ਪ੍ਰੋਚਾ, ਅਬਦੁਲ ਅੰਸਾਰੀ, ਹਰਜੋਤ ਲਖਨਪਾਲ, ਬਲਬੀਰ ਮਾਥੁਰ, ਸਾਹਿਲ ਪਾਰਚਾ, ਰਾਜਨ ਪਰੋਚਾ, ਆਦਿ ਹਾਜ਼ਰ ਸਨ।