-ਭਾਰਤੀ ਸੰਵਿਧਾਨ ਨੇ ਸਭ ਵਰਗਾਂ ਨੂੰ ਬਰਾਬਰ ਦੇ ਦਿੱਤੇ ਅਧਿਕਾਰ : ਚੌਧਰੀ ਯਸ਼ਪਾਲ
ਭਾਵਾਧਸ ਵੱਲੋਂ ਗਣਤੰਤਰ ਦਿਵਸ ਨੂੰ ਅੰੰਬੇਡਕਰ ਗੋਰਵ ਦਿਵਸ ਦੇ ਰੂਪ ’ਚ ਮਨਾਇਆ ਗਿਆ
Publish Date: Tue, 27 Jan 2026 06:53 PM (IST)
Updated Date: Wed, 28 Jan 2026 04:10 AM (IST)

ਭਾਵਾਧਸ ਨੇ ਨੂੰ ਅੰਬੇਡਕਰ ਗੌਰਵ ਦਿਵਸ ਦੇ ਰੂਪ ’ਚ ਮਨਾਇਆ ਗਣਤੰਤਰ ਦਿਵਸ ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਅਤੇ ਸਾਬਕਾ ਕੌਂਸਲਰ ਚੌਧਰੀ ਯਸ਼ਪਾਲ ਦੀ ਅਗਵਾਈ ਵਿੱਚ ਸਥਾਨਕ ਭਦੌੜ ਹਾਊਸ ਵਿਖੇ 77ਵੇਂ ਗਣਤੰਤਰ ਦਿਵਸ ਨੂੰ ਅੰਬੇਡਕਰ ਗੋਰਵ ਦਿਵਸ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਪੰਜਾਬ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ, ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਕੌਂਸਲਰ ਰਾਸ਼ੀ ਅਗਰਵਾਲ, ਅਚਾਰਿਆ ਅਰੁਣ ਸਿੱਧੂ, ਭਾਜਪਾ ਆਗੂ ਰਜਿੰਦਰ ਹੰਸ, ਅਜੇਪਾਲ ਦਿਸ਼ਾਵਰ, ਲਵ ਦਾਵਿ੍ਰੜ, ਮੋਹਣ ਸਰਪੰਚ, ਅਮਨ ਬੱਸੀ, ਨਿਤਿਨ ਬੱਤਰਾ ਮੁਕੇਸ਼ ਗੋਤਮ ਆਦਿ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਹਾਜ਼ਰ ਹੋਏ। ਇਸ ਮੌਕੇ ਚੌਧਰੀ ਯਸ਼ਪਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਸਮੁੱਚੇ ਆਏ ਹੋਏ ਮਹਿਮਾਨਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸ਼ਰਮਾ ਦੇਬੀ ਵਲੋਂ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਗੁਰਦੇਵ ਸ਼ਰਮਾ ਦੇਬੀ ਅਤੇ ਰਜਨੀਸ਼ ਧੀਮਾਨ ਨੇ 77ਵੇਂ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਭਾਰਤ ਰਤਨ ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਜਿਸ ਨਾਲ ਭਾਰਤ ਪੂਰਨ ਗਣਰਾਜ ਬਣ ਗਿਆ ਸੀ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਲਿਖੇ ਗਏ ਸੰਵਿਧਾਨ ਸਿਰਫ਼ ਐਸਸੀ ਸਮਾਜ ਨੂੰ ਹੀ ਨਹੀਂ, ਸਗੋਂ ਸਾਰੇ ਵਰਗਾਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਤੇ ਸਾਰਿਆ ਨੂੰ ਵੋਟ ਦਾ ਅਧਿਕਾਰ ਦਿੱਤਾ ਜਿਸ ਨਾਲ ਦੇਸ਼ ਦੀ ਜਨਤਾ 5 ਪੰਜ ਸਾਲਾਂ ਲਈ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਦਿਖਾਏ ਹੋਏ ਰਸਤੇ ਉਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਚੌਧਰੀ ਯਸ਼ਪਾਲ ਤੇ ਉਨ੍ਹਾਂ ਦੀ ਟੀਮ ਵਲੋਂ ਆਏ ਹੋਏ ਮਹਿਮਾਨਾਂ ਸਨਮਾਨਿਤ ਵੀ ਕੀਤਾ ਗਿਆ ਅਤੇ ਗੁਰਦੇਵ ਸ਼ਰਮਾ ਦੇਬੀ ਵਲੋਂ ਤੀਸਰੀ ਸੰਵਿਧਾਨ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਯਾਤਰਾ ਭਦੌੜ ਹਾਊਸ, ਘੰਟਾ ਘਰ, ਮਾਤਾ ਰਾਣੀ ਚੌਂਕ, ਦਰੇਸੀ ਚੌਂਕ, ਸਲੇਮ ਟਾਬਰੀ ਤੋਂ ਹੁੰਦੀ ਹੈ ਡਾ. ਅੰਬੇਡਕਰ ਚੌਂਕ ਜਲੰਧਰ ਬਾਈਪਾਸ ਵਿਖੇ ਸਮਾਪਤ ਹੋਈ ਜਿਥੇ ਸਮੂਹ ਆਗੂਆਂ ਵਲੋਂ ਬਾਬਾ ਸਾਹਿਬ ਨੂੰ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਅਸ਼ੋਕ ਦਾਨਵ, ਦੇਵ ਰਾਜ ਅਸੁਰ, ਰੋਹਿਤ ਸਹੋਤਾ, ਸੰਜੇ ਦਿਸ਼ਾਵਰ, ਸੰਜੀਵ ਬੇਗੜਾ, ਅਜੇ ਸਭਰਵਾਲ, ਬਲਵਿੰਦਰ ਮਾਕਾ, ਅਰੁਣ ਚੰਡਾਲਿਆ, ਬਾਦਲ ਗਿੱਲ ਕਾਲੀ ਘਈ, ਗੋਤਮ ਲੋਹਟ, ਤੱਕਸ਼ਨ ਬੱਗਣ, ਸਾਹਿਲ ਡਮਾਣਾ, ਅਦਿੱਤਯ ਬੱਗਣ, ਧਰਮਵੀਰ ਮਚਲ, ਐਡੋਵੇਕਟ ਰਾਹੁਲ ਪੁਹਾਲ, ਮਿੰਕਲ ਬਿਰਲਾ, ਸ਼ਿਬੂ ਸਹੋਤਾ, ਕੁੰਵਰ ਪਾਲੀ, ਲੱਖਾ, ਨਿਖਿਲ ਡਮਾਣਾ, ਸੁਨੀਤਾ ਰਾਣੀ, ਤਨਿਸ਼ ਬੱਗਣ, ਸੁਨੀਲ ਹੰਸ, ਰੋਬਿਨ ਅਟਵਾਲ, ਰਾਜੇਸ਼ ਮਨਚੰਦਾ, ਬੋਬੀ ਗਿੱਲ, ਅਸ਼ੋਕ ਵੈਦ, ਲੰਕੇਸ਼ ਘਈ, ਰਾਜੀਵ ਗਿੱਲ ਆਦਿ ਹਾਜ਼ਰ ਸਨ।