ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Publish Date: Wed, 28 Jan 2026 07:12 PM (IST)
Updated Date: Thu, 29 Jan 2026 04:10 AM (IST)
ਫੋਟੋ ਨੰਬਰ-37 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਪ੍ਰੀਚ ਕਾਨਵੈਂਟ ਇੰਟਰਨੈਸ਼ਨਲ ਸਕੂਲ ਤੇ ਵਾਤਸਲਿਆ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਭਾਰਤ ਦਾ 76ਵਾਂ ਗਣਤੰਤਰ ਦਿਵਸ ਸਕੂਲ ਕੈਂਪਸ ’ਚ ਦੇਸ਼ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਸਕੂਲ ਪ੍ਰਬੰਧਨ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਰਾਸ਼ਟਰੀ ਗੀਤ ਦੀ ਗੂੰਜ ਨਾਲ ਪੂਰਾ ਵਾਤਾਵਰਣ ਮਾਣ ਤੇ ਏਕਤਾ ਦੀ ਭਾਵਨਾ ਨਾਲ ਭਰ ਗਿਆ। ਇਸ ਮੌਕੇ ਪ੍ਰਬੰਧਨ ਮੈਂਬਰ ਚੰਦਰ ਭਾਨ ਚੌਹਾਨ, ਸੁਖਵਿੰਦਰ ਸਿੰਘ, ਸੁਰਜੀਤ ਨਾਗਪਾਲ, ਸੁਰਿੰਦਰ ਨਾਗਪਾਲ, ਵਿਜੈ ਚੌਹਾਨ, ਜਤਿਨ ਨਾਗਪਾਲ ਅਤੇ ਸਮਰ ਸਿੰਘ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਸਕੂਲ ਇੰਚਾਰਜ ਹੇਮਦੀਪ ਕੌਰ ਵੀ ਸਮਾਰੋਹ ਦੌਰਾਨ ਮੌਜੂਦ ਰਹੀ ਅਤੇ ਸਮਾਗਮ ਦੇ ਸੁਚੱਜੇ ਆਯੋਜਨ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਸ ਮੌਕੇ ਬੁਲਾਰਿਆਂ ਨੇ ਭਾਰਤੀ ਸੰਵਿਧਾਨ, ਆਜ਼ਾਦੀ, ਏਕਤਾ ਅਤੇ ਨਾਗਰਿਕਾਂ ਦੇ ਕਰਤੱਵਾਂ ਦੀ ਮਹੱਤਤਾ ’ਤੇ ਪ੍ਰਕਾਸ਼ ਪਾਇਆ।