ਪਿੰਡ ਸਲੇਮਪੁਰ ’ਚ ਧਾਰਮਿਕ ਸਮਾਗਮ ਕਰਵਾਇਆ
ਪਿੰਡ ਸਲੇਮਪੁਰ ’ਚ ਧਾਰਮਿਕ ਸਮਾਗਮ ਕਰਵਾਇਆ
Publish Date: Mon, 16 Mar 2026 07:01 PM (IST)
Updated Date: Tue, 17 Mar 2026 04:10 AM (IST)

ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਸਲੇਮਪੁਰ ਢਾਹਾ ਵਿਖੇ ਹਜ਼ਰਤ ਪੀਰ ਸ਼ਾਹਬਾਜ ਸ਼ਾਹ ਕਾਦਰੀ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਮੁੱਖ ਸੇਵਾਦਾਰ ਬਾਬਾ ਜੋਰੇ ਸ਼ਾਹ ਕਾਦਰੀ ਸਲੇਮਪੁਰ ਤੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਬਾਬਾ ਜੀ ਦੀ ਦਰਗਾਹ ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਬਾਬਾ ਜ਼ੋਰੇ ਸ਼ਾਹ ਕਾਦਰੀ, ਬਾਬਾ ਹਰਬੰਸ ਕਾਦਰੀ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਸਵਰਨ ਸਿੰਘ ਗੱਡੂ ਗੋਸਪੁਰ, ਸਰਪੰਚ ਅੰਗਰੇਜ਼ ਸਿੰਘ ਹੈਪੀ ਸਲੇਮਪੁਰ, ਬਾਈ ਹਰਦੇਵ ਟੂਸੇ , ਹਰਪਾਲ ਸਿੰਘ ਪਾਲੀ , ਜਸਵੀਰ ਸਿੰਘ ਜੱਸੀ ਵੱਲੋਂ ਅਦਾ ਕੀਤੀ ਗਈ। ਇਸ ਉਪਰੰਤ ਕਵਾਲ ਪਾਰਟੀਆਂ ਤੇ ਗਾਇਕ ਜੌੜੀਆਂ ਵੱਲੋਂ ਵੀ ਆਪਣੀ ਬੁਲੰਦ ਆਵਾਜ਼ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਸਾਲਾਨਾ ਮੇਲੇ ਦੌਰਾਨ ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੇ ਬਾਬਾ ਜੀ ਦੀ ਦਰਗਾਹ ’ਤੇ ਪਹੁੰਚ ਕੇ ਸਿਜਦਾ ਕਰਕੇ ਆਪਣੀਆਂ ਹਾਜ਼ਰੀਆਂ ਲਗਾਈਆਂ। ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਹਰਦੇਵ ਸਿੰਘ ਟੂਸੇ, ਪ੍ਰਧਾਨ ਜਸ਼ਨਦੀਪ ਸਿੰਘ, ਪ੍ਰਧਾਨ ਤਨਵੀਰ ਸਿੰਘ, ਸਾਬਕਾ ਪੰਚ ਬੂਟਾ ਸਿੰਘ ਗੌਂਸਪੁਰ, ਲੱਖਾ ਸਿੱਧੂ ਗੌਂਸਪੁਰ, ਜਸਵਿੰਦਰ ਸਿੰਘ ਗਿੱਲ, ਹਰਪਾਲ ਸਿੰਘ, ਹਰੀ ਸਿੰਘ, ਗੁਰਸੇਵਕ ਸਿੰਘ ਗੌਂਸਪੁਰ, ਜਗਦੀਪ ਸਿੰਘ ਜੱਗੀ ਗੌਂਸਪੁਰ, ਅਮਨ ਸਿੰਘ, ਕਾਲਾ ਗੌਂਸਪੁਰ, ਕੁਲਦੀਪ ਸਿੰਘ ਬੱਬੂ, ਰੇਸ਼ਮ ਸਿੰਘ, ਮਿਸਤਰੀ ਹਰਨੇਕ ਸਿੰਘ ਰਾਏ, ਮੋਹਨ ਸਿੰਘ ਹਾਜ਼ਰ ਸਨ