ਰੈੱਡ ਰਿਬਨ ਕਲੱਬ ਵੱਲੋਂ ਸਮੱਸਿਆਵਾਂ ’ਤੇ ਅਧਾਰਿਤ ਨੁੱਕੜ ਨਾਟਕ ‘ਸੁਲਗਦੀ ਧਰਤੀ’ ਦੀ ਪੇਸ਼ਕਾਰੀ
ਰੈੱਡ ਰਿਬਨ ਕਲੱਬ ਵੱਲੋਂ ਸਮੱਸਿਆਵਾਂ ਤੇ ਅਧਾਰਿਤ ਨੁੱਕੜ ਨਾਟਕ ਸੁਲਗਦੀ ਧਰਤੀ ਦੀ ਪੇਸ਼ਕਾਰੀ
Publish Date: Tue, 10 Mar 2026 06:34 PM (IST)
Updated Date: Tue, 10 Mar 2026 06:36 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਰੈੱਡ ਰਿਬਨ ਕਲੱਬ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਮਾਦਾ ਭਰੂਣ ਹੱਤਿਆ ਅਤੇ ਹੋਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦੇ ਹੋਏ ਇਕ ਨੁੱਕੜ ਨਾਟਕ ਸੁਲਗਦੀ ਧਰਤੀ ਦੀ ਪੇਸ਼ਕਾਰੀ ਕੀਤੀ, ਜਿਸ ਦਾ ਉਦੇਸ਼ ਨੌਜਵਾਨਾਂ ਵਿਚ ਨਸ਼ੇ ਦੀ ਲਤ ਵੱਲ ਲੈ ਜਾਣ ਵਾਲੇ ਵੱਖ-ਵੱਖ ਮੁੱਦਿਆਂ ਅਤੇ ਇਹ ਉਨ੍ਹਾਂ ਦੇ ਪਰਿਵਾਰਕ ਤੇ ਸਮਾਜਿਕ ਵਾਤਾਵਰਨ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ, ਉਸ ਦੀ ਸਮਝ ਵਧਾਉਣਾ ਸੀ। ਇਹ ਪ੍ਰਦਰਸ਼ਨ ਜੈ ਹੋ ਰੰਗਮੰਚ ਦੇ ਕਲਾਕਾਰਾਂ ਦੁਆਰਾ ਕੀਤਾ ਗਿਆ ਸੀ। ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਅਤੇ ਸੁਖਦੇਵ ਲੱਧੜ ਨੇ ਇਸ ਦਾ ਨਿਰਦੇਸ਼ਨ ਕੀਤਾ ਸੀ। ਇਸ ਨਾਟਕ ਨੇ ਇਨ੍ਹਾਂ ਸਮੱਸਿਆਵਾਂ ਤੇ ਹੱਲਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਨਾਲ ਹੀ ਨਸ਼ੇ ਦੀ ਲਤ ਦੇ ਕਾਰਨਾਂ ਤੇ ਇਸ ਸਰਾਪ ਕਾਰਨ ਆਪਣੇ ਬੱਚਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦੇ ਦਰਦ ਨੂੰ ਦਰਸਾਇਆ। ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਮੁਨੀਸ਼ਾ ਨੇ ਅੱਜ ਦੇ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਐੱਸਪੀ ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ, ਆਨਰੇਰੀ ਸਕੱਤਰ ਸੀਨੀਅਰ ਐਚਐਸ ਨਰੂਲਾ, ਪ੍ਰਿੰਸੀਪਲ ਪ੍ਰੋ. ਆਰਕੇ ਮਲਹੋਤਰਾ ਨੇ ਇਸ ਯਤਨ ਦੀ ਸ਼ਲਾਘਾ ਕੀਤੀ। ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਦਾ ਆਨੰਦ ਮਾਣਿਆ। ਅੰਤ ਵਿੱਚ ਡਾ. ਮੁਨੀਸ਼ਾ ਦੁਆਰਾ ਰਸਮੀ ਧੰਨਵਾਦ ਕੀਤਾ ਗਿਆ।