ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
ਰੰਗੀ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
Publish Date: Tue, 24 Mar 2026 10:54 PM (IST)
Updated Date: Wed, 25 Mar 2026 04:11 AM (IST)

ਪੱਤਰ ਪਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਸ੍ਰੋਮਣੀ ਅਕਾਲੀ ਦਲ ਵੱਲੋਂ ਐਸਸੀ ਵਿੰਗ ਲੁਧਿਆਣਾ ਸ਼ਹਿਰੀ ਦਾ ਕੁਲਦੀਪ ਸਿੰਘ ਖਾਲਸਾ ਨੂੰ ਪ੍ਰਧਾਨ ਅਤੇ ਡਾਕਟਰ ਹਰਿੰਦਰ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਰੰਗੀ ਤੇ ਸਾਥੀਆਂ ਵੱਲੋਂ ਸਨਮਾਨ ਸਮਾਗਮ ਕਰਵਾਇਆ ਗਿਆ। ਗਲੀ ਨੰਬਰ 3 ਕੁਆਲਿਟੀ ਰੋਡ ਸ਼ਿਮਲਾਪੁਰੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਰੰਗੀ ਤੇ ਸਾਥੀਆਂ ਵੱਲੋਂ ਖਾਲਸਾ ਤੇ ਵਿਰਕ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਰੰਗੀ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸ ਸੀ ਵਿੰਗ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪਾਰਟੀ ਦੇ ਮਿਹਨਤੀ ਤੇ ਟਕਸਾਲੀ ਆਗੂਆਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਹੁਦੇਦਾਰ ਨਿਯੁਕਤ ਕੀਤੇ ਹਨ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਖਾਲਸਾ ਅਤੇ ਡਾਕਟਰ ਹਰਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਨੂੰ ਮਿਲੀ ਹੋਈ ਜਿੰਮੇਵਾਰੀ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ, ਸਾਬਕਾ ਕੌਂਸਲਰ ਦੇ ਪਤੀ ਇੰਦਰਜੀਤ ਸਿੰਘ ਰੂਬੀ ਲੋਟੇ, ਡਾ ਕਮਲਜੀਤ ਸਿੰਘ, ਜੱਥੇਦਾਰ ਕੁਲਜੀਤ ਸਿੰਘ, ਹਰਪ੍ਰੀਤ ਗੋਲੂ, ਤਜਿੰਦਰਪਾਲ ਸਿੰਘ ਬਾਂਗਾਂ, ਲਖ਼ਵਿੰਦਰ ਸਿੰਘ ਲੱਕੀ, ਜਗਜੀਤ ਸਿੰਘ ਸੋਹਲ, ਸੰਤੋਖ ਸਿੰਘ, ਬਲਦੇਵ ਸਿੰਘ, ਕਰਮ ਸਿੰਘ ਰੰਗੀ ਆਦਿ ਹਾਜ਼ਰ ਸਨ।