ਸ਼ਬਦ ਗਾਇਨ ਮੁਕਾਬਲੇ ’ਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਝੰਡੀ
ਸ਼ਬਦ ਗਾਇਨ ਮੁਕਾਬਲੇ ’ਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਝੰਡੀ
Publish Date: Thu, 19 Feb 2026 06:21 PM (IST)
Updated Date: Thu, 19 Feb 2026 06:24 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੀਏਯੂ. ਯੂਨਿਟ ਵੱਲੋਂ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿਚ ਲੁਧਿਆਣਾ ਜ਼ੋਨ ਦੇ 20 ਤੋਂ ਵਧੇਰੇ ਕਾਲਜਾਂ ਨੇ ਭਾਗ ਲੈ ਕੇ ਸੱਭਿਆਚਾਰਕ ਅਤੇ ਧਾਰਮਿਕ ਮੁਕਾਬਲਿਆਂ ਵਿਚ ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ। ਯੁਵਕ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਅਕਤੀ ਦੀ ਉਸਾਰੀ ਵਿਚ ਸੱਭਿਆਚਾਰ ਅਤੇ ਨੈਤਿਕ ਸਿੱਖਿਆ ਦੀ ਭੂਮਿਕਾ ਨੂੰ ਅੰਕਿਤ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਡੂੰਘੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦੇ ਸਿਰ ਤੇ ਆਪਣੇ ਸ਼ਹਿਰੀਆਂ ਲਈ ਉਸਾਰੂ ਸਮਾਜ ਉਸਾਰ ਸਕਦਾ ਹੈ। ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਤੂਰ, ਡਾ. ਬੂਟਾ ਸਿੰਘ ਢਿੱਲੋਂ, ਡਾ. ਹਰਲੀਨ ਕੌਰ, ਸਤਵੀਰ ਸਿੰਘ ਤੋਂ ਇਲਾਵਾ ਸਟੱਡੀ ਸਰਕਲ ਦੇ ਮੈਂਬਰ ਗੁਰਮੀਤ ਸਿੰਘ, ਜਤਿੰਦਰਪਾਲ ਸਿੰਘ, ਜਸਪਾਲ ਸਿੰਘ ਪਿੰਕੀ, ਜਸਪਾਲ ਸਿੰਘ ਕੋਚ ਅਤੇ ਸੁਰਜੀਤ ਸਿੰਘ ਵੀ ਮੌਜੂਦ ਰਹੇ। ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਹਰੀ ਸਿੰਘ ਜਾਚਕ, ਸੁਖਵਿੰਦਰ ਕੌਰ, ਹਰਮਿੰਦਰ ਕੌਰ, ਦਿਲਜੋਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਮਾਸਟਰ ਭੁਪਿੰਦਰ ਸਿੰਘ ਨੇ ਨਿਭਾਈ। ਯੁਵਕ ਮੇਲੇ ਦੇ ਮੁੱਖ ਮੁਕਾਬਲਿਆਂ ਵਿੱਚ ਸ਼ਬਦ ਗਾਇਨ ਸਮੂਹ, ਕਵਿਤਾ, ਭਾਸ਼ਣ ਅਤੇ ਹੋਰ ਸਾਹਿਤਕ ਮੁਕਾਬਲੇ ਸ਼ਾਮਲ ਸਨ। ਸ਼ਬਦ ਗਾਇਨ ਮੁਕਾਬਲੇ ਵਿੱਚ ਰਾਮਗੜੀਆ ਗਰਲਜ਼ ਕਾਲਜ ਪਹਿਲੇ, ਖੇਤੀਬਾੜੀ ਕਾਲਜ ਪੀਏਯੂ. ਦੂਸਰੇ ਅਤੇ ਖਾਲਸਾ ਕਾਲਜ ਸਿਧਵਾਂ ਤੀਸਰੇ ਸਥਾਨ ’ਤੇ ਰਿਹਾ। ਭਾਸ਼ਣ ਮੁਕਾਬਲੇ ਵਿਚ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਪਹਿਲੇ ਅਤੇ ਜੀਜੀਐੱਨ ਕਾਲਜ ਦੂਸਰੇ ਸਥਾਨ ਤੇ ਰਿਹਾ। ਕਵਿਤਾ ਦੇ ਮੁਕਾਬਲਿਆਂ ਵਿੱਚ ਡੈਂਟਲ ਕਾਲਜ ਦੇ ਜਸਵੰਤ ਸਿੰਘ ਪਹਿਲੇ, ਰਾਮਗੜੀਆਂ ਕਾਲਜ ਦੂਸਰੇ ਅਤੇ ਜੀਜੀਐੱਨ ਖਾਲਸਾ ਕਾਲਜ ਤੀਸਰੇ ਸਥਾਨ ਤੇ ਰਿਹਾ। ਜੇਤੂਆਂ ਨੂੰ ਹਾਜ਼ਰ ਪਤਵੰਤਿਆਂ ਨੇ ਆਪਣੇ ਕਰ-ਕਮਲਾਂ ਨਾਲ ਇਨਾਮ ਵੰਡੇ। ਅੰਤ ਵਿਚ ਡਾ. ਬੂਟਾ ਸਿੰਘ ਢਿੱਲੋਂ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।