ਗਣਤੰਤਰ ਦਿਵਸ ਸਬੰਧੀ ਕੱਢੀ ਰੈਲੀ
ਗਣਤੰਤਰ ਦਿਵਸ ਦੇ ਸੰਬੰਧ ਵਿੱਚ ਕੱਢੀ ਰੈਲੀ
Publish Date: Wed, 28 Jan 2026 07:09 PM (IST)
Updated Date: Thu, 29 Jan 2026 04:08 AM (IST)
ਫੋਟੋ ਨੰਬਰ-39 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਬਾਲ ਵਿਕਾਸ ਮਾਡਲ ਸਕੂਲ ਨੇ ਗਣਤੰਤਰ ਦਿਵਸ ਮੌਕੇ ਇਲਾਕੇ ਵਿੱਚ ਰੈਲੀ ਕੱਢੀ। ਸਕੂਲ ਦੇ ਵਿਦਿਆਰਥੀ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੇ ਰੂਪ ਵਿੱਚ ਸੱਜ ਕੇ ਇਸ ਰੈਲੀ ’ਚ ਸ਼ਾਮਲ ਹੋਏ। ਰੈਲੀ ਦੌਰਾਨ ਸਕੂਲ ਦੇ ਆਲੇ-ਦੁਆਲੇ ਦੀਆਂ ਗਲੀਆਂ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜ ਰਹੀਆਂ ਸਨ। ਸਕੂਲ ਡਾਇਰੈਕਟਰ ਸੰਤੋਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ 26 ਜਨਵਰੀ 1950 ’ਚ ਪੂਰੇ ਭਾਰਤ ’ਚ ਪੂਰਨ ਰੂਪ ਨਾਲ ਸੰਵਿਧਾਨ ਲਾਗੂ ਹੋ ਚੁੱਕਿਆ ਸੀ, ਜਿਸ ਸਬੰਧੀ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਸਕੂਲ ਦੇ ਸਾਰੇ ਹੀ ਅਧਿਆਪਕਾਂ ਨੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦਿੱਤਾ।