12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਵਿਦਾਇਗੀ ਸਮਾਗਮ
ਰਾਜਵੀਰ ਸਿੰਘ ਮਿਸਟਰ ਅਤੇ ਨਵਕਿਰਨ ਕੌਰ ਬਣੀ ਮਿਸ ਸ੍ਰੀ ਹਰਿਕਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ
Publish Date: Tue, 10 Feb 2026 06:58 PM (IST)
Updated Date: Wed, 11 Feb 2026 04:09 AM (IST)

ਰਾਜਵੀਰ ਸਿੰਘ ਮਿਸਟਰ ਤੇ ਨਵਕਿਰਨ ਕੌਰ ਬਣੀ ਮਿਸ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਡਾਬਾ ਰੋਡ ਸਥਿੱਤ ਸ੍ਰੀ ਹਰਿਕਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਰੋਮ ਰੂਟਸ ਟੂ ਵਿੰਗਸ ਨਾਮਕ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ। ਮੂਲ ਮੰਤਰ ਦੇ ਉਚਾਰਨ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ, ਉਪਰੰਤ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਿਸ ਵਿੱਚ ਮਾਡਲਿੰਗ ਕਰਦੇ ਹੋਏ ਉਨ੍ਹਾਂ ਆਪਣਾ ਟੈਲੇਂਟ ਜਾਹਿਰ ਕੀਤਾ। ਕੁੜੀਆਂ ਅਤੇ ਮੁੰਡਿਆਂ ਵਿਚਕਾਰ ਇਹ ਮੁਕਾਬਲਾ ਕਾਫੀ ਸਖ਼ਤ ਰਿਹਾ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬੱਚਿਆਂ ਵਿਚਕਾਰ ਕਰਵਾਈਆ ਗਈਆਂ ਖੇਡਾਂ ਰਹੀਆਂ। ਵਿਦਾਇਗੀ ਪਾਰਟੀ ਵਿੱਚ ਕਰਵਾਏ ਗਏ ਮੁਕਾਬਲੇ ਦੌਰਾਨ ਰਾਜਵੀਰ ਸਿੰਘ ਕਾਮਰਸ ਬੀ ਅਤੇ ਨਵਕਿਰਨ ਕੌਰ ਸਾਇੰਸ ਸਟਰੀਮ ਨੂੰ ਕ੍ਰਮਵਾਰ ਮਿਸਟਰ ਸ੍ਰੀ ਹਰਿਕਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਮਿਸ ਸ੍ਰੀ ਹਰਿਕਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੁਣਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਕਈ ਤਰ੍ਹਾਂ ਦੇ ਖ਼ਿਤਾਬ, ਟਰਾਫੀਆਂ ਅਤੇ ਸੇਸ਼ੇ ਦੇ ਕੇ ਸਨਮਾਨਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਕੂਲ ਵਿੱਚ ਬਿਤਾਇਆ ਸਮਾਂ ਵਿਦਿਆਰਥੀ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਘਰ ਤੋਂ ਬਾਅਦ ਵਿਦਿਆਰਥੀ ਦਾ ਬਹੁਤਾ ਸਮਾਂ ਸਕੂਲ ਵਿੱਚ ਹੀ ਬਤੀਤ ਹੁੰਦਾ ਹੈ ਜਿਸ ਦੌਰਾਨ ਅਨੁਸ਼ਾਸਨ ਵਿੱਚ ਰਹਿ ਕੇ ਉਹ ਜਿੱਥੇ ਪੜ੍ਹਾਈ ਕਰਦਾ ਹੈ ਉੱਥੇ ਜੀਵਨ-ਜਾਚ ਵੀ ਸਿੱਖਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲਤਾ ਹਾਸਲ ਕਰਨ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਇਹ ਵੀ ਕਿਹਾ ਜੀਵਨ ਵਿੱਚ ਅਜਿਹਾ ਮੁਕਾਮ ਹਾਸਲ ਕੀਤਾ ਜਾਵੇ ਜਿਸ ਨਾਲ ਸਕੂਲ, ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ। --