ਵਿਸਾਖੀ ਮੌਕੇ ਰਾਜ•ਸ਼੍ਰੀ ਵਿਸਾਖੀ ਗੁੜੀ ਪੜਵਾ ਲਾਟਰੀ ਦੀ ਸ਼ੁਰੂਆਤ
ਵਿਸਾਖੀ ਦੇ ਸ਼ੁਭ ਮੌਕੇ ਲਈ ਰਾਜਸ੍ਰੀ ਵਿਸਾਖੀ ਗੁੜੀ ਪੜਵਾ ਵਿਸ਼ੇਸ਼ ਲਾਟਰੀ ਦੀ ਹੋਈ ਸ਼ਾਨਦਾਰ ਸ਼ੁਰੂਆਤ
Publish Date: Fri, 06 Mar 2026 08:57 PM (IST)
Updated Date: Fri, 06 Mar 2026 09:00 PM (IST)
- ਸਿਰਫ਼ 400 ਰੁਪਏ ’ਚ ਮਰਸੀਡੀਜ਼ ਕਾਰ ਦਾ ਪਹਿਲਾ ਇਨਾਮ ਪ੍ਰਾਪਤ ਕਰੋ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਗੋਆ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜਸ਼੍ਰੀ ਦੀ ਵਿਸਾਖੀ ਗੁੜੀ ਪੜਵਾ ਸਪੈਸ਼ਲ ਲਾਟਰੀ ਦੀ ਘੰਟਾ ਘਰ ਵਿਖੇ ਸਥਿਤ ਸਵਾਸਤਿਕ ਏਜੰਸੀ ਸਟੋਰ ਵਿਖੇ ਕੰਪਨੀ ਦੇ ਅਧਿਕਾਰੀਆਂ ਰਾਜ ਕੁਮਾਰ ਵਰਮਾ, ਭਗਤ ਸਿੰਘ ਅਤੇ ਨੀਲੇਸ਼ ਵੋਰਾ ਵੱਲੋਂ ਧੂਮਧਾਮ ਨਾਲ ਲਾਂਚਿੰਗ ਕੀਤੀ ਗਈ। ਇਸ ਮੌਕੇ ਕੰਪਨੀ ਦੇ ਅਧਿਕਾਰੀ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਰਾਜਸ਼੍ਰੀ ਦੀ ਵਿਸਾਖੀ ਗੁੜੀ ਪੜਵਾ ਸਪੈਸ਼ਲ ਲਾਟਰੀ ਦੀ ਟਿਕਟ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਹਰ ਲਾਟਰੀ ਕਾਊਂਟਰ ’ਤੇ ਵਿਕਰੀ ਲਈ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਪਹਿਲਾ ਇਨਾਮ ਇੱਕ ਮਰਸੀਡੀਜ਼ ਕਾਰ, ਦੂਜਾ 5 ਲੱਖ ਰੁਪਏ ਦੇ ਛੇ ਇਨਾਮ ਅਤੇ ਤੀਜਾ 1 ਲੱਖ ਰੁਪਏ ਦੇ ਅੱਸੀ ਇਨਾਮ ਹਨ। ਉਨ੍ਹਾਂ ਦੱਸਿਆ ਸਿਰਫ਼ 400 ਰੁਪਏ ਵਿੱਚ ਮਰਸੀਡੀਜ਼ ਕਾਰ ਅਤੇ ਕਈ ਇਨਾਮ ਦੇਖ ਕੇ ਲੋਕ ਇਸ ਲਾਟਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਹੁਣ ਇਸ ਦੀ ਲਾਂਚਿੰਗ ਨਾਲ ਇਸ ਲਾਟਰੀ ਵਿੱਚ ਆਪਣੀ ਕਿਸਮਤ ਅਜ਼ਮਾ ਕੇ ਵਿਸਾਖੀ ਦਾ ਤਿਉਹਾਰ ਮਨਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਟਰੀ ਦੇ ਸਾਰੇ ਡਰਾਅ ਇਸ ਦੇ ਯੂਟਿਊਬ ਚੈਨਲ ਰਾਹੀਂ ਲਾਈਵ ਦੇਖੇ ਜਾ ਸਕਦੇ ਹਨ।