ਮੌਸਮ ਦੀ ਬਦਲੀ ਤਸਵੀਰ: ਸਾਲ ਦੇ ਪਹਿਲੇ ਦਿਨ ਪੰਜ ਸਾਲ ਬਾਅਦ ਵਰ੍ਹਿਆ ਮੀਂਹ, ਸੰਘਣੀ ਧੁੰਦ ਤੇ ਮੀਂਹ ਨਾਲ ਹੋਈ ਨਵੇਂ ਵਰ੍ਹੇ ਦੀ ਸ਼ੁਰੂਆਤ
ਵੀਰਵਾਰ ਨੂੰ ਸੰਘਣੀ ਧੁੰਦ ਅਤੇ ਮੀਂਹ ਦਰਮਿਆਨ ਨਵੇਂ ਵਰ੍ਹੇ ਦੀ ਸ਼ੁਰੂਆਤ ਹੋਈ। ਪੰਜ ਵਜੇ ਦੇ ਕਰੀਬ ਆਰੰਭ ਹੋਇਆ ਮੀਂਹ ਦੋ ਘੰਟੇ ਦੇ ਕਰੀਬ ਵਰ੍ਹਦਾ ਰਿਹਾ। ਇਸ ਦਿਨ ਪਏ ਮੀਂਹ ਨੇ ਬਕਾਇਦਾ ਠੰਡ ਦਾ ਐਲਾਨ ਕਰ ਦਿੱਤਾ। ਇੱਕ ਮੀਂਹ ਅਤੇ ਉੱਪਰੋਂ ਕਈ ਇਲਾਕਿਆਂ ਦੀ ਬੰਦ ਹੋਈ ਬਿਜਲੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। ਮੀਂਹ ਜਿੱਥੇ ਟਰੈਫਿਕ ਦਾ ਕਾਰਨ ਬਣਿਆ ਉੱਥੇ ਖੜ੍ਹੇ ਪਾਣੀ ਕਾਰਨ ਰਾਹਗੀਰਾਂ ਨੂੰ ਵੀ ਦਿੱਕਤਾਂ ਪੇਸ਼ ਆਈਆਂ।
Publish Date: Fri, 02 Jan 2026 12:05 PM (IST)
Updated Date: Fri, 02 Jan 2026 12:10 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ। ਵੀਰਵਾਰ ਨੂੰ ਸੰਘਣੀ ਧੁੰਦ ਅਤੇ ਮੀਂਹ ਦਰਮਿਆਨ ਨਵੇਂ ਵਰ੍ਹੇ ਦੀ ਸ਼ੁਰੂਆਤ ਹੋਈ। ਪੰਜ ਵਜੇ ਦੇ ਕਰੀਬ ਆਰੰਭ ਹੋਇਆ ਮੀਂਹ ਦੋ ਘੰਟੇ ਦੇ ਕਰੀਬ ਵਰ੍ਹਦਾ ਰਿਹਾ। ਇਸ ਦਿਨ ਪਏ ਮੀਂਹ ਨੇ ਬਕਾਇਦਾ ਠੰਡ ਦਾ ਐਲਾਨ ਕਰ ਦਿੱਤਾ। ਇੱਕ ਮੀਂਹ ਅਤੇ ਉੱਪਰੋਂ ਕਈ ਇਲਾਕਿਆਂ ਦੀ ਬੰਦ ਹੋਈ ਬਿਜਲੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। ਮੀਂਹ ਜਿੱਥੇ ਟਰੈਫਿਕ ਦਾ ਕਾਰਨ ਬਣਿਆ ਉੱਥੇ ਖੜ੍ਹੇ ਪਾਣੀ ਕਾਰਨ ਰਾਹਗੀਰਾਂ ਨੂੰ ਵੀ ਦਿੱਕਤਾਂ ਪੇਸ਼ ਆਈਆਂ।
ਕੁੱਝ ਲੋਕਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਮੀਂਹ ਪੈਣਾ ਤਾਂ ਕੁਦਰਤ ਦੇ ਵੱਸ ਹੈ ਪਰ ਨਵੇਂ ਸਾਲ ਦੇ ਪਹਿਲੇ ਹੀ ਦਿਨ ਬਿਨ੍ਹਾਂ ਕਿਸੇ ਆਗਾਹੂ ਸੂਚਨਾ ਦੇ ਸਵੇਰ ਵੇਲੇ ਬਿਜਲੀ ਦਾ ਕੱਟ ਸਮਝ ਤੋਂ ਬਾਹਰ ਹੈ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਮੀਂਹ ਪੈਣਾ ਚੰਗੀ ਗੱਲ ਹੈ, ਇਸ ਨਾਲ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਵੇਗਾ ਕਿਉਂਕਿ ਸੁੱਕੀ ਠੰਡ ਮਾਰ ਕਰਦੀ ਹੈ।
ਸਾਲ ਦੇ ਪਹਿਲੇ ਦਿਨ ਪੰਜ ਸਾਲ ਬਾਅਦ ਵਰ੍ਹਿਆ ਮੀਂਹ-ਡਾ.ਕਿੰਗਰਾ
ਮੌਸਮ ਸਬੰਧੀ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵੀਰਵਾਰ ਨੂੰ ਪਿਆ ਮੀਂਹ ਪੰਜ ਸਾਲ ਬਾਅਦ ਵਰ੍ਹਿਆ ਹੈ ਜਦ ਕਿ ਇਸ ਤੋਂ ਪਹਿਲਾਂ ਸੰਨ 2021 ਵਿੱਚ ਸਾਲ ਦੇ ਪਹਿਲੇ ਦਿਨ ਮੀਂਹ ਪਿਆ ਸੀ। ਆਉਣ ਵਾਲੇ ਮੌਸਮ ਸਬੰਧੀ ਡਾ.ਕਿੰਗਰਾ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਜਦ ਕਿ ਮੀਂਹ ਦੀ ਅਜੇ ਹੋਰ ਕੋਈ ਸੰਭਾਵਨਾ ਨਹੀਂ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮਹਾਂਨਗਰ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 10.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਡਾ.ਕਿੰਗਰਾ ਨੇ ਦੱਸਿਆ ਕਿ ਵੀਰਵਾਰ ਨੂੰ 7 ਐੱਮਐੱਮ ਮੀਂਹ ਪਿਆ।