ਸੰਸਾਰ ਯਾਤਰਾ ’ਤੇ ਨਿਕਲੇ ਰਘਬੀਰ ਸਿੰਘ ਭਰੋਵਾਲ ਦਾ ਦੇਹਾਂਤ
ਸੰਸਾਰ ਯਾਤਰਾ 'ਤੇ ਨਿਕਲੇ ਰਘਬੀਰ ਸਿੰਘ ਭਰੋਵਾਲ ਦਾ ਦੇਹਾਂਤ
Publish Date: Tue, 03 Mar 2026 08:12 PM (IST)
Updated Date: Wed, 04 Mar 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸੋਸ਼ਲ ਮੀਡੀਆ ਤੇ ਸਦਾ ਸਰਗਰਮ ਰਹਿਣ ਵਾਲੇ ਤੇ ਪਿਛਲੇ ਕੁੱਝ ਸਮੇਂ ਤੋਂ ਮੋਟਰਸਾਈਕਲ ’ਤੇ ਸੰਸਾਰ ਯਾਤਰਾ ’ਤੇ ਨਿਕਲੇ 42 ਸਾਲਾਂ ਕੈਨੇਡਾ ਦੇ ਸਰੀ ਵਾਸੀ ਰਘਬੀਰ ਸਿੰਘ ਭਰੋਵਾਲ ਅਕਾਲ ਚਲਾਣਾ ਕਰ ਗਏ ਹਨ। ਡਾ. ਗੁਰਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਰਘਬੀਰ ਸਿੰਘ ਭਰੋਵਾਲ ਮੋਟਰਸਾਈਕਲ ਤੇ ਸੰਸਾਰ ਭਰ ਦੀ ਯਾਤਰਾ ਤੇ ਸਨ, ਜਿਸ ਦੌਰਾਨ ਪੀਰੂ ਦੇਸ਼ ਵਿਖੇ ਤਿੰਨ ਦਿਨ ਪਹਿਲਾਂ ਇਹ ਭਿਆਨਕ ਹਾਦਸਾ ਵਾਪਰਿਆ। ਸਮੂਹ ਸਾਹਿਤ ਪ੍ਰੇਮੀਆਂ, ਲੇਖਕਾਂ ਅਤੇ ਕਲਾਕਾਰਾਂ ਅੰਦਰ ਮਾਤਮ ਛਾਇਆ ਹੋਇਆ ਹੈ।