ਹਰਕੀਰਤ ਸਿੰਘ ਕੁਲਾਰ ਤੇ ਰਛਪਾਲ ਸਿੰਘ ਗਿੱਲ ਦਾ ਕੀਤਾ ਸਨਮਾਨ
ਕੈਨੇਡਾ ਵਾਸੀ ਕਿਸੇ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕਰੇ ਪੰਜਾਬੀ ਸਾਹਿੱਤ ਅਕਾਦਮੀ
Publish Date: Tue, 24 Mar 2026 07:30 PM (IST)
Updated Date: Wed, 25 Mar 2026 04:08 AM (IST)

ਕੈਨੇਡਾ ਵਾਸੀ ਕਿਸੇ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕਰੇ ਪੰਜਾਬੀ ਸਾਹਿਤ ਅਕਾਦਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਵੱਲੋਂ ਪੱਖੋਵਾਲ ਰੋਡ ਸਥਿੱਤ ਸ਼ਹੀਦ ਭਗਤ ਸਿੰਘ ਨਗਰ ਸਥਿੱਤ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਕੈਨੇਡਾ ਵਾਸੀ ਹਰਕੀਰਤ ਸਿੰਘ ਕੁਲਾਰ ਅਤੇ ਰਛਪਾਲ ਸਿੰਘ ਗਿੱਲ ਨੂੰ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿੱਚ ਅੱਖਰ ਅੱਖਰ (ਗੁਰਭਜਨ ਗਿੱਲ), ਗੰਗਾ ਸਾਗਰ (ਡਾ. ਗੁਰਦੇਵ ਸਿੰਘ ਸਿੱਧੂ), ਰਾਵੀ ਦਾ ਰਾਠ, ਜੱਗਾ ਸੂਰਮਾ (ਧਰਮ ਸਿੰਘ ਗੋਰਾਇਆ) ਅਤੇ ਕੁੱਝ ਹੋਰ ਸਾਹਿੱਤਕ ਪੁਸਤਕਾਂ ਸ਼ਾਮਲ ਹਨ। ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਹਰਕੀਰਤ ਸਿੰਘ ਕੁਲਾਰ ਨੇ ਸੁਝਾਅ ਦਿੱਤਾ ਕਿ ਅਕਾਦਮੀ ’ਚ ਕੈਨੇਡਾ ਵੱਸਦੇ ਕਿਸੇ ਇੱਕ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕੀਤਾ ਜਾਵੇ, ਜਿਸ ਰਾਹੀਂ ਅਕਾਦਮੀ ਦੇ ਪੁਸਤਕ ਪ੍ਰਕਾਸ਼ਨ ਜਾਂ ਕਿਸੇ ਵੀ ਹੋਰ ਪ੍ਰਾਜੈਕਟ ਲਈ ਵੱਡੀ ਧਿਰ ਬਣਿਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਆਪਣੀ ਭਾਵਨਾ ਤੋਂ ਵੀ ਜਾਣੂੰ ਕਰਵਾਇਆ। ਉਨ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਤੇ ਕੁੱਝ ਹੋਰ ਲੇਖਕਾਂ ਨੂੰ ਵੀ ਸੰਪਰਕ ਕਰਕੇ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਦੇ ਵਿਕਾਸ, ਵਿਸ਼ਵ ਅਮਨ ਦੀ ਸਲਾਮਤੀ ਅਤੇ ਮਾਣ ਮੱਤੀ ਵਿਰਾਸਤ ਬਾਰੇ ਵੱਧ ਤੋਂ ਵੱਧ ਲਿਖਣ। ਹਰਕੀਰਤ ਸਿੰਘ ਕੁਲਾਰ ਅਤੇ ਰਛਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਕਵਿਤਾ ਮੇਲਾ ਕਰਵਾ ਕੇ ਚੋਣਵੀਂ ਪੰਜਾਬੀ ਕਵਿਤਾ ਦੇ ਸੰਗ੍ਰਹਿ ਛਾਪਣੇ ਚਾਹੀਦੇ ਹਨ। ਇਸ ਕਾਰਜ ਲਈ ਉਹ ਪੂਰਾ ਸਹਿਯੋਗ ਦੇਣਗੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਕਵਿਤਾ ਮੇਲੇ ਲਈ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਫ਼ੈਸਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਜਰਨੈਲ ਸਿੰਘ ਅਰਸ਼ੀ ਦੀ ਕਾਵਿ ਪੁਸਤਕ ਲਲਕਾਰ, ਪ੍ਰੋ. ਦੀਦਾਰ ਸਿੰਘ ਦੀ ਅਮਰ ਕਾਵਿ ਰਚਨਾ ਕਿੱਸਾ ਸ਼ਹੀਦ ਭਗਤ ਸਿੰਘ ਤੇ ਨੰਦ ਲਾਲ ਨੂਰਪੁਰੀ ਸੰਪੂਰਨ ਗੀਤ ਰਚਨਾਵਲੀ ਛਾਪਣ ਦੀ ਯੋਜਨਾ ਹੈ।