ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਕਰਵਾਇਆ ਸਮਾਗਮ
ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਕਰਵਾਇਆ ਸਮਾਗਮ
Publish Date: Mon, 23 Feb 2026 07:05 PM (IST)
Updated Date: Tue, 24 Feb 2026 04:10 AM (IST)
ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ
ਲੁਧਿਆਣਾ : ਰੋਡਵੇਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਸਮਾਗਮ ਕਰਵਾਇਆ ਗਿਆ। ਪੈਨਸ਼ਨਰ ਭਵਨ ਲੁਧਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਲਲਤੋਂ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਪੈਨਸ਼ਨਰਾਂ ਵੱਲੋਂ ਮੰਗਾਂ ਅਤੇ ਦਰਪੇਸ਼ ਸਮੱਸਿਆਵਾਂ ਉਪਰ ਗੰਭੀਰ ਵਿਚਾਰ-ਵਟਾਂਦਰਾ ਕਰਦਿਆਂ ਦੇ ਹੱਲ ਲਈ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ।ਇਸ ਮੌਕੇ ਵੱਖ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 42 ਫ਼ੀਸਦੀ ਦੀ ਥਾਂ ਗੁਆਂਢੀ ਰਾਜਾਂ ਦੀ ਤਰਜ਼ ‘ਤੇ ਬਣਦਾ 58 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇ ਜਦਕਿ ਪ੍ਰਧਾਨ ਰਾਜਿੰਦਰ ਸਿੰਘ ਲਲਤੋਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪੈਨਸ਼ਨ 2.59 ਦੇ ਫੈਕਟਰ ਨਾਲ ਫਿਕਸ ਕੀਤੀ ਜਾਵੇ,ਮਹਿੰਗਾਈ ਭੱਤੇ ਦਾ ਸਾਰਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ,ਸਾਲ-2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ,ਜੁਲਾਈ 2020 ਤੋਂ ਪੰਜਾਬ ਦੇ ਮੁਲਾਜ਼ਮਾਂ ‘ਤੇ ਜੋ ਤਨਖਾਹ ਗ੍ਰੇਡ ਲਾਗੂ ਕੀਤੇ ਗਏ ਹਨ ਉਹ ਨਾ ਪੰਜਾਬ ਦੇ ਨਾ ਕੇਂਦਰ ਦੇ ਹਨ,ਦੀ ਥਾਂ ਪੰਜਾਬ ਸਕੇਲ ਲਾਗੂ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਪੂਰੀ ਤਨਖਾਹ ਦਿੱਤੀ ਜਾਵੇ।ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ 75 ਤੋਂ ਲੈ ਕੇ 80 ਸਾਲ ਦੀ ਉਮਰ ਪੂਰੀ ਕਰਨ ਵਾਲੇ ਪੈਨਸ਼ਨਰ ਜਿਨ੍ਹਾਂ ਵਿੱਚ ਗੁਰਜੀਤ ਸਿੰਘ ,ਚੂਹੜ ਸਿੰਘ ,ਮਹਿੰਦਰ ਸਿੰਘ , ਮੋਹਨ ਸਿੰਘ ਰਤਨ ,ਬਲਵੀਰ ਸਿੰਘ ਘੁਡਾਣੀ , ਸੰਤੋਖ ਸਿੰਘ , ਨਰਿੰਦਰ ਕੁਮਾਰ ਸੂਦ ,ਬਖ਼ਸ਼ੀਸ਼ ਲਾਲ , ਦਿਆਲ ਸਿੰਘ ਅਤੇ ਸੁਰਿੰਦਰ ਕੁਮਾਰ ਸ਼ਾਮਲ ਸਨ ,ਨੂੰ ਯਾਦਗਾਰੀ ਚਿੰਨ੍ਹ,ਸ਼ਾਲ ਅਤੇ ਮਠਿਆਈਆਂ ਭੇਟ ਕਰਕੇ ਸਨਮਾਨਿਤ ਕੀਤੇ ਗਿਆ ਜਦਕਿ ਪੈਨਸ਼ਨਰ ਭਵਨ ਲੁਧਿਆਣਾ ਦੇ ਚੇਅਰਮੈਨ ਦਲੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਲਲਤੋਂ ਜਨਰਲ ਸਕੱਤਰ , ਗੁਰਦਿਆਲ ਸਿੰਘ , ਬਾਪੂ ਬਲਕੌਰ ਸਿੰਘ ,ਹਰਮਿੰਦਰ ਕੁਮਾਰ ,ਕੁਲਵੰਤ ਸਿੰਘ , ਬੀਰਾ ਸਿੰਘ ਮੋਹਨਜੀਤ ਸਿੰਘ ਅਤੇ ਰੋਡਵੇਜ਼ ਦੇ ਸਮੂਹ ਪੈਨਸ਼ਨਰ ਮੌਜੂਦ ਸਨ।