‘ਆਪ’ ਦੀ ਸਾਮ ਦਾਮ ਦੰਡ ਭੇਦ ਦੀ ਨੀਤੀ ਨਹੀਂ ਚੱਲਣ ਦੇਣਗੇ ਪੰਜਾਬ ਵਾਸੀ
ਆਪ ਦੀ ਸਾਮ ਦਾਮ ਦੰਡ ਭੇਦ ਦੀ ਨੀਤੀ ਨਹੀਂ ਚੱਲਣ ਦੇਣਗੇ ਪੰਜਾਬ ਵਾਸੀ : ਇੰਜ: ਬੋਪਰਾਏ ਅਤੇ ਪੰਧੇਰਖੇੜੀ
Publish Date: Sun, 15 Feb 2026 07:35 PM (IST)
Updated Date: Mon, 16 Feb 2026 04:13 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਮਾਰਕਿਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਅਕਾਲੀ ਆਗੂਆ ਦੀ ਹਾਜਰੀ ਵਿੱਚ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਨਾਂ ਕਿਸੇ ਨੂੰ ਭੈਅ ਦਿੰਦੇ ਹਨ ਤੇ ਨਾ ਹੀ ਕਿਸੇ ਦਾ ਭੈਅ ਮੰਨਦੇ ਹਨ। ਇਹਨਾਂ ਨੂੰ ਪਿਆਰ ਦੀ ਭਾਸਾ ਤਾਂ ਸਮਝ ਆ ਜਾਂਦੀ ਹੈ ਪਰ ਹੰਕਾਰ ਦੀ ਬੋਲੀ ਬੋਲਣ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਸਬਕ ਸਿਖਾਉਣਾ ਜਾਣਦੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਇਕ ਵਿਧਾਇਕਾ ਵੱਲੋਂ ਧੌਣ ਤੇ ਗੋਡਾ ਰੱਖਕੇ 2027 ਵਿੱਚ 117 ਸੀਟਾਂ ਜਿੱਤਣ ਦੇ ਬਿਆਨ ਤੇ ਪ੍ਰਤੀਕਰਮ ਕਰਦਿਆ ਕਿਹਾ ਕਿ ਮਲੌਦ ਸਰਕਲ ਵਿੱਚ ਵੀ ਇਸੇ ਪਾਰਟੀ ਦੇ ਵਿਧਾਇਕ ਨੇ ਉਗਲੀ ਵੱਢਣ ਅਤੇ ਅੱਖ ਕੱਢਣ ਦਾ ਬਿਆਨ ਦਿੱਤਾ ਸੀ, ਜਿਸਦੇ ਨਤੀਜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸਾਹਮਣੇ ਆਏ ਸਨ, ਜਿਸ ਵਿੱਚ ਸੱਤਾਧਿਰ ਹੁੰਦਿਆ ਵੀ 15 ਵਿੱਚੋਂ 3 ਸੀਟਾ ਹੀ ਨਸੀਬ ਹੋਈਆ ਸਨ। ਜਥੇਦਾਰ ਪੰਧੇਰਖੇੜੀ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਜੋ ਹਲਕਾ ਪਾਇਲ ਤੇ ਸਰਕਲ ਮਲੌਦ ਵਿੱਚ ਕਰੋੜਾਂ ਰੂਪੈ ਦੇ ਵਿਕਾਸ ਕਾਰਜ ਹੋਏ ਸਨ, ਜੋਕਿ ਆਪਣੇ ਆਪ ਵਿੱਚ ਮਿਸਾਲ ਹਨ, ਜਿਨ੍ਹਾਂ ਦਾ ਰਿਕਾਰਡ ਵੀ ਮਜੂਦ ਹੈ, ਜਦੋਂ ਕਿ ਆਪ ਸਰਕਾਰ ਵੱਲੋਂ ਤਾਂ ਵਿੱਤ ਕਮਿਸ਼ਨ ਵੱਲੋਂ ਪੰਚਾਇਤਾ ਨੂੰ ਭੇਜੀ ਰਾਸੀ ਵੀ ਅੰਦਰਖਾਤੇ ਵਾਪਿਸ ਕਰਵਾਉਣ ਦੇ ਫੁਰਮਾਨ ਜਾਰੀ ਕਰ ਦਿੱਤੇ ਸਨ।
ਪੰਜਾਬ ’ਚ ਯੁੱਧ ਨਸ਼ਿਆ ਵਿਰੁੱਧ ਤੇ ਪ੍ਰਹਾਰ ਦੇ ਨਾਮ ਉੱਪਰ ਨਾਕੇ ਲਾਕੇ ਪੁਲਿਸ ਨੂੰ ਵੀ ਪ੍ਰਚਾਰ ਮੁਹਿਮ ਵਿੱਚ ਲਾ ਦਿਤਾ। ਜਿਸ ਨਾਲ ਇਕ ਵਾਰ ਫਿਰ ਪੰਜਾਬ ਵਿੱਚ ਉਹੀ ਪੁਰਾਤਨ ਸਮੇਂ ਦੇ ਪੁਲਿਸ ਰਾਜ ਦੇ ਜਖਮ ਉਖੇੜੇ ਜਾ ਰਹੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਮੈਬਰ ਸ੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਪ੍ਰਧਾਨ ਸ੍ਰੀ ਸੰਜੀਵ ਪੁਰੀ, ਸਰਕਲ ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ, ਸਰਕਲ ਜਥੇਦਾਰ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ, ਠੇਕੇਦਾਰ ਹਰਮਿੰਦਰ ਸਿੰਘ ਜਰਗ ਆਦਿ ਵੀ ਹਾਜ਼ਰ ਸਨ।