Punjab Politics : ਭਗਵੰਤ ਮਾਨ ਨੇ ਜੇਲ੍ਹ ਜਾਣ ਦੇ ਡਰ ਤੋਂ ਕੋਈ ਕੰਮ ਨਹੀਂ ਕੀਤਾ : ਰਵਨੀਤ ਬਿੱਟੂ
ਪੰਜਾਬ ਦੀ ਸਿਆਸਤ ਵਿੱਚ ਇਕ ਵਾਰ ਫਿਰ ਤਿੱਖੇ ਸ਼ਬਦੀ ਤੀਰ ਚੱਲਦੇ ਨਜ਼ਰ ਆਏ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਇੱਕ ਸਟੇਟਮੈਂਟ ਉੱਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ।
Publish Date: Sun, 01 Mar 2026 06:53 PM (IST)
Updated Date: Sun, 01 Mar 2026 06:55 PM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੀ ਸਿਆਸਤ ਵਿੱਚ ਇਕ ਵਾਰ ਫਿਰ ਤਿੱਖੇ ਸ਼ਬਦੀ ਤੀਰ ਚੱਲਦੇ ਨਜ਼ਰ ਆਏ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਇੱਕ ਸਟੇਟਮੈਂਟ ਉੱਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟੀਵੀ ਚੈਨਲ ਦੌਰਾਨ ਆਪਣੀ ਇੰਟਰਵਿਊ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਜੈਨ, ਮਨੀਸ਼ ਸਸੋਦੀਆ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਜੇਲ ਵਿੱਚ ਰੱਖਿਆ ਗਿਆ ਪਰ ਇਹ ਕੇਸ ਇੱਕ ਰਾਜਨੀਤਕ ਮਾਮਲਾ ਸੀ ਅਤੇ ਇਸ ਦਾ ਕੋਈ ਅਸਲ ਆਧਾਰ ਨਹੀਂ ਸੀ। ਭਗਵੰਤ ਮਾਨ ਦੇ ਕਹਿਣ ਅਨੁਸਾਰ ਕਿ ਆਮ ਆਦਮੀ ਪਾਰਟੀ ਸੱਚ ਦੀ ਰਾਜਨੀਤੀ ਕਰਦੀ ਹੈ ਅਤੇ ਵਿਰੋਧੀਆਂ ਵੱਲੋਂ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਝੂਠ ਦੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ ਜਾਣ ਦੇ ਡਰ ਕਰਕੇ ਕੋਈ ਕੰਮ ਹੀ ਨਹੀਂ ਕੀਤਾ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਮਾਨ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਵਾਲੀ ਸਲੇਟ ਖਾਲੀ ਦੀ ਖਾਲੀ ਪਈ ਹੈ ਅਤੇ ਉਸ ’ਤੇ ਕੁਝ ਵੀ ਲਿਖਿਆ ਨਹੀਂ ਗਿਆ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਕਾਸ ਅਤੇ ਸੁਧਾਰ ਦੀ ਉਮੀਦ ਕਰ ਰਹੇ ਸਨ ਪਰ ਮੌਜੂਦਾ ਸੂਬਾ ਸਰਕਾਰ ਵੱਲੋਂ ਵੱਡੇ ਦਾਅਵਿਆਂ ਤੋਂ ਇਲਾਵਾ ਜਮੀਨੀ ਪੱਧਰ ’ਤੇ ਕੀਤੇ ਕੰਮਾਂ ਦੀ ਕੋਈ ਠੋਸ ਪ੍ਰਗਤੀ ਦਿਖਾਈ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ, ਕਾਨੂੰਨ-ਵਿਵਸਥਾ ਅਤੇ ਨੌਜਵਾਨਾਂ ਦੇ ਰੋਜ਼ਗਾਰ ਵਰਗੇ ਮੁੱਦਿਆਂ ’ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਹੋ ਜਹੇ ਬਿਆਨਾਂ ਨਾਲ ਰਾਜਨੀਤਿਕ ਗਰਮਾਹਟ ਵਧਦੀ ਨਜ਼ਰ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਬਿਆਨਬਾਜ਼ੀ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
--